ਮੱਧ ਪ੍ਰਦੇਸ਼ ''ਚ ਅਨੋਖਾ ਵਿਆਹ, ਲਾੜਾ-ਲਾੜੀ ਨੇ ਲੱਕੜੀ ਦੇ ਸਹਾਰੇ ਪਹਿਨਾਈ ਇਕ-ਦੂਜੇ ਨੂੰ ਵਰਮਾਲਾ

05/03/2020 5:09:17 PM

ਧਾਰ- ਲਾਕਡਾਊਨ ਦੌਰਾਨ ਅਜੀਬੋ-ਗਰੀਬ ਤਰੀਕੇ ਨਾਲ ਵਿਆਹ ਵੀ ਹੋ ਰਹੇ ਹਨ। ਹਾਲੇ ਤੱਕ ਲਾੜਾ-ਲਾੜੀ ਮਾਸਕ ਪਹਿਨ ਕੇ ਅਤੇ ਘੱਟ ਮਹਿਮਾਨਾਂ ਦਰਮਿਆਨ ਵਿਆਹ ਕਰਦੇ ਦੇਖਿਆ ਗਿਆ ਪਰ ਮੱਧ ਪ੍ਰਦੇਸ਼ 'ਚ ਸੋਸ਼ਲ ਡਿਸਟੈਂਸਿੰਗ ਲਈ ਲਾੜਾ-ਲਾੜੀ ਦੇ ਲੱਕੜੀ ਦਾ ਸਹਾਰਾ ਲਿਆ ਅਤੇ ਲੱਕੜ ਦੇ ਸਹਾਰੇ ਹੀ ਇਕ-ਦੂਜੇ ਨੂੰ ਵਰਮਾਲਾ ਪਹਿਨਾਈ। ਹੁਣ ਵਿਆਹ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ ਇਹ ਵਿਆਹ ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ 'ਚ ਹੋਇਆ ਹੈ। ਇੱਥੋਂ ਦੇ ਜਗਦੀਸ਼ ਮੰਡਲੋਈ ਦੀ ਬੇਟੀ ਆਰਤੀ ਮੰਡਲੋਈ ਦੀ ਸਗਾਈ ਅਮਝੇਰਾ ਵਾਸੀ ਡਾ. ਕਰਨ ਸਿੰਘ ਨਿਗਮ ਦੇ ਬੇਟੇ ਡਾ. ਰਾਜੇਸ਼ ਨਿਗਮ ਨਾਲ ਹੋਈ ਸੀ। ਉਨਾਂ ਦਾ ਵਿਆਹ 30 ਅਪ੍ਰੈਲ ਨੂੰ ਤੈਅ ਹੋਇਆ ਸੀ।

ਤੈਅ ਤਾਰੀਕ ਦੇ ਦਿਨ ਲਾੜਾ ਅਤੇ ਲਾੜੀ ਦੇ ਪਰਿਵਾਰ ਵਾਲੇ ਅਤੇ ਦੋਹਾਂ ਪਾਸੇ ਦੇ ਮੁਖੀਆ ਆਪਸ 'ਚ ਗੱਲ ਕਰ ਕੇ ਸੋਸ਼ਲ ਡਿਸਟੈਂਸਿੰਗ ਦੀ ਪਾਲਣ ਕਰਦੇ ਹੋਏ ਮੰਦਰ 'ਚ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਵਿਆਹ 'ਚ ਜ਼ਿਆਦਾ ਭੀੜ ਨਾ ਰਹੇ, ਇਸ ਗੱਲ ਦਾ ਧਿਆਨ ਰੱਖਦੇ ਹੋਏ ਇਸ ਵਿਆਹ ਨੂੰ ਪਿੰਡ ਤੋਂ ਦੂਰ ਇਕ ਹਨੂੰਮਾਨ ਮੰਦਰ 'ਚ ਕੁਝ ਲੋਕਾਂ ਦੀ ਹਾਜ਼ਰੀ ਦਰਮਿਆ ਕਰਵਿਆ ਗਿਆ।

ਕੁੜੀ ਦੇ ਪਿਤਾ ਨੇ ਕਿਹਾ ਕਿ ਮੈਂ ਆਪਣੀ ਬੇਟੀ ਦਾ ਵਿਆਹ ਲਾਕਡਾਊਨ ਦਰਮਿਆਨ 30 ਅਪ੍ਰੈਲ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣ ਕਰਦਾ ਹੋਏ ਕਰਵਾਈ। ਪਹਿਲੇ ਮੰਦਰ ਨੂੰ ਸੈਨੀਟਾਈਜ਼ ਕੀਤਾ ਗਿਆ ਅਤੇ ਫਿਰ ਸਾਰੇ ਰੀਤੀ-ਰਿਵਾਜ਼ਾਂ ਨਾਲ ਵਿਆਹ ਹੋਇਆ। ਸੋਸ਼ਲ ਡਿਸਟੈਂਸਿੰਗ ਦੀ ਪਾਲਣ ਕਰਦੇ ਹੋਏ ਦੋਹਾਂ ਨੇ ਲੱਕੜੀ ਨਾਲ ਇਕ-ਦੂਜੇ ਨੂੰ ਮਾਲਾ ਪਹਿਨਾਈ।


DIsha

Content Editor

Related News