ਲਵ ਜਿਹਾਦ ''ਤੇ ਕਾਨੂੰਨ ਬਣਾਉਣ ਜਾ ਰਹੀ ਹੈ ਮੱਧ ਪ੍ਰਦੇਸ਼ ਸਰਕਾਰ, 5 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ
Tuesday, Nov 17, 2020 - 01:08 PM (IST)
 
            
            ਭੋਪਾਲ- ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਲਵ ਜਿਹਾਦ ਅਤੇ ਧਰਮ ਬਦਲਣ ਨੂੰ ਲੈ ਕੇ ਜਲਦ ਹੀ ਸਖਤ ਕਾਨੂੰਨ ਬਣਾਉਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਕਿਹਾ ਕਿ ਲਵ ਜਿਹਾਦ ਅਤੇ ਧਰਮ ਬਦਲਣ ਨੂੰ ਲੈ ਕੇ ਜਲਦ ਹੀ ਅਜਿਹਾ ਕਾਨੂੰਨ ਬਣਾਇਆ ਜਾਵੇਗਾ, ਜਿਸ 'ਚ ਸਖਤ ਤੋਂ ਸਖਤ ਸਜ਼ਾ ਦਾ ਪ੍ਰਬੰਧ ਹੋਵੇ। ਉੱਥੇ ਹੀ ਅਗਸਤਾ ਵੈਸਟਲੈਂਡ ਘਪਲੇ 'ਚ ਸਾਬਕਾ ਸੀ.ਐੱਮ. ਕਮਲਨਾਥ ਦੇ ਪੁੱਤ ਨਕੁਲਨਾਥ ਦਾ ਨਾਂ ਸਾਹਮਣੇ ਆਉਣ ਅਤੇ ਵਿਧਾਨ ਸਭਾ ਜ਼ਿਮਨੀ ਚੋਣ 'ਚ ਕਰਾਰੀ ਹਾਰ ਨੂੰ ਲੈ ਕੇ ਕਾਂਗਰਸ ਅਤੇ ਰਾਹੁਲ ਗਾਂਧੀ 'ਤੇ ਜੰਮ ਕੇ ਵਰ੍ਹੇ ਅਤੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਭ੍ਰਿਸ਼ਟਾਚਾਰ ਨਾਲ ਭਰੀ ਹੈ।
ਇਹ ਵੀ ਪੜ੍ਹੋ : ਖ਼ੌਫ਼ਨਾਕ ਵਾਰਦਾਤ : ਦੋ ਸਕੀਆਂ ਭੈਣਾਂ ਦੀਆਂ ਅੱਖਾਂ ਕੱਢ ਛੱਪੜ 'ਚ ਸੁੱਟੀਆਂ ਲਾਸ਼ਾਂ, ਦਹਿਸ਼ਤ 'ਚ ਲੋਕ
ਡਾ. ਨਰੋਤਮ ਮਿਸ਼ਰਾ ਨੇ ਕਿਹਾ ਕਿ ਲਵ ਜਿਹਾਦ ਅਤੇ ਧਰਮ ਬਦਲਣ ਨੂੰ ਲੈ ਕੇ ਅਗਲੇ ਵਿਧਾਨ ਸਭਾ ਸੈਸ਼ਨ 'ਚ ਬਿੱਲ ਲਿਆਂਦਾ ਜਾਵੇਗਾ। ਵਿਧਾਨ ਸਭਾ 'ਚ ਅਜਿਹੇ ਕਾਨੂੰਨ ਬਣਾਏ ਜਾਣਗੇ ਜੋ ਗੈਰ-ਜ਼ਮਾਨਤੀ ਹੋਣ। ਲਵ ਜਿਹਾਦ 'ਚ 5 ਸਾਲ ਦੀ ਸਖਤ ਸਜ਼ਾ ਦਾ ਪ੍ਰਬੰਧ ਰਹੇਗਾ। ਨਾਲ ਹੀ ਗੈਰ-ਜ਼ਮਾਨਤੀ ਧਾਰਾਵਾਂ 'ਚ ਕੇਸ ਦਰਜ ਹੋਵੇਗਾ। ਉੱਥੇ ਹੀ ਸਹਿਯੋਗ ਕਰਨ ਵਾਲਾ ਵੀ ਮੁੱਖ ਦੋਸ਼ੀ ਦੀ ਤਰ੍ਹਾਂ ਅਪਰਾਧੀ ਹੋਵੇਗਾ। ਵਿਆਹ ਲਈ ਆਪਣੀ ਇੱਛਾ ਨਾਲ ਧਰਮ ਬਦਲਣ ਲਈ ਇਕ ਮਹੀਨੇ ਪਹਿਲਾਂ ਕਲੈਕਟਰ ਦੇ ਇੱਥੇ ਅਪਲਾਈ ਕਰਨਾ ਜ਼ਰੂਰੀ ਰਹੇਗਾ।
ਇਹ ਵੀ ਪੜ੍ਹੋ : ਸ਼ਰਮਨਾਕ : 6 ਸਾਲਾ ਭੈਣ ਨਾਲ ਜਬਰ ਜ਼ਿਨਾਹ, ਲਾਸ਼ ਦੇ ਟੁਕੜੇ ਕਰ ਖੇਤ ਅਤੇ ਨਦੀ 'ਚ ਸੁੱਟੇ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            