ਲਾਕਡਾਊਨ ''ਚ ਵਧੀ ਦਰਿੰਦਗੀ, ਭੈਣ ਨਾਲ 7 ਲੋਕਾਂ ਨੇ ਕੀਤਾ ਗੈਂਗਰੇਪ, ਭਰਾ ਨੂੰ ਖੂਹ ''ਚ ਸੁੱਟਿਆ

05/01/2020 10:51:47 AM

ਬੈਤੂਲ- ਮੱਧ ਪ੍ਰਦੇਸ਼ 'ਚ ਲਾਕਡਾਊਨ ਦੌਰਾਨ ਅਪ੍ਰੈਲ ਮਹੀਨੇ 'ਚ 3 ਦਿਲ ਦਹਿਲਾਉਣ ਵਾਲੀਆਂ ਰੇਪ ਦੀਆਂ ਘਟਨਾਵਾਂ ਵਾਪਰੀਆਂ। ਤਿੰਨਾਂ ਘਟਨਾਵਾਂ 'ਚ ਦਰਿੰਦਿਆਂ ਨੇ ਦਰਿੰਦਗੀ ਦੀ ਹੱਦ ਪਾਰ ਕਰ ਦਿੱਤੀ। ਬੈਤੂਲ ਜ਼ਿਲੇ 'ਚ 30 ਅਪ੍ਰੈਲ ਨੂੰ ਇਕ ਕੁੜੀ ਆਪਣੇ ਭਰਾ ਨਾਲ ਪੈਟਰੋਲ ਲਿਆਉਣ ਜਾ ਰਹੀ ਸੀ ਤਾਂ ਜੰਗਲ 'ਚ 7 ਦੋਸ਼ੀਆਂ ਨੇ ਉਸ ਨਾਲ ਗੈਂਗਰੇਪ ਕੀਤਾ। ਭਰਾ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਸ ਨੂੰ ਖੂਹ 'ਚ ਸੁੱਟ ਦਿੱਤਾ। ਦਰਅਸਲ ਬੈਤੂਲ ਜ਼ਿਲੇ 'ਚ 18 ਸਾਲਾ ਕੁੜੀ ਨਾਲ ਦੋਸ਼ੀਆਂ ਨੇ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ। 4 ਘੰਟਿਆਂ ਤੱਕ ਦੋਸ਼ੀ ਉਸ ਨਾਲ ਹੈਵਾਨੀਅਤ ਦੀ ਹੱਦ ਪਾਰ ਕਰਦੇ ਰਹੇ। 21 ਸਾਲਾ ਭਰਾ ਮਦਦ ਲਈ ਚੀਕਦਾ ਰਿਹਾ ਪਰ ਜੰਗਲ 'ਚ ਕਿਸੇ ਨੇ ਮਦਦ ਨਹੀਂ ਕੀਤੀ। ਜਾਣਕਾਰੀਅਨੁਸਾਰ ਪੀੜਤਾ ਆਪਣੇ ਭਰਾ ਨਾਲ ਰਾਤ 8 ਵਜੇ ਬਾਈਕ 'ਚ ਪੈਟਰੋਲ ਭਰਵਾ ਕੇ ਘਰ ਵਾਪਸ ਆ ਰਹੀ ਸੀ। ਇਕ ਨਿਊਜ਼ ਚੈਨਲ ਅਨੁਸਾਰ ਨਾਲ ਗੱਲ ਕਰਦੇ ਹੋਏ ਬੈਤੂਲ ਦੇ ਐੱਸ.ਪੀ. ਡੀ.ਐੱਸ. ਭਦੌਰੀਆ ਨੇ ਕਿਹਾ ਕਿ ਦੋਸ਼ੀਆਂ ਨੇ ਇਨਾਂ ਨੂੰ ਕਰੀਬ 8 ਵਜੇ ਘੇਰਿਆ।

ਭਰਾ ਦੀ ਕੁੱਟਮਾਰ ਕਰ ਕੇ ਖੂਹ 'ਚ ਸੁੱਟਿਆ
ਜਾਣਕਾਰੀ ਅਨੁਸਾਰ ਰਾਤ ਨੂੰ ਆਉਂਦੇ ਸਮੇਂ ਬਾਈਕ ਦੀ ਹੈੱਡ ਲਾਈਟ ਖਰਾਬ ਹੋ ਗਈ। ਉਸ ਨੂੰ ਰੁਕ ਕੇ ਉਹ ਠੀਕ ਕਰ ਲੱਗੇ। ਇਸੇ ਦੌਰਾਨ 3 ਮੋਟਰਸਾਈਕਲ 'ਤੇ ਸਵਾਰ 7 ਨੌਜਵਾਨ ਉੱਥੇ ਪਹੁੰਚੇ। ਕੁੜੀ ਅਤੇ ਉਸ ਦੇ ਭਰਾ ਨੂੰ ਬਾਈਕ 'ਤੇ ਬਿਠਾ ਕੇ ਜੰਗਲ 'ਚ ਲੈ ਗਏ। ਉੱਥੇ ਭਰਾ ਨਾਲ ਕੁੱਟਮਾਰ ਕਰ ਕੇ ਉਸ ਨੂੰ ਖੂਹ 'ਚ ਸੁੱਟ ਦਿੱਤਾ। ਕੁੜੀ ਨਾਲ ਦੋਸ਼ੀਆਂ ਨੇ ਪੀਸਾਜੋੜੀ ਦੇ ਜੰਗਲ 'ਚ ਗੈਂਗਰੇਪ ਕੀਤਾ।

5 ਦੋਸ਼ੀ ਹੋਏ ਗ੍ਰਿਫਤਾਰ
ਰੇਪ ਤੋਂ ਬਾਅਦ ਦੋਸ਼ੀ ਕੁੜੀ ਨੂੰ ਕਿਤੇ ਲੈ ਕੇ ਜਾ ਰਹੇ ਸਨ। ਭਰਾ ਕਿਸੇ ਤਰਾਂ ਖੂਹ 'ਚੋਂ ਬਾਹਰ ਨਿਕਲਿਆ ਅਤੇ ਘਟਨਾ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਦਿੱਤੀ। ਉਸ ਤੋਂ ਬਾਅਦ ਲੋਕ ਉੱਥੇ ਪਹੁੰਚੇ ਅਤੇ 5 ਦੋਸ਼ੀਆਂ ਨੂੰ ਫੜਿਆ ਗਿਆ। ਉੱਥੇ 2 ਹੋਰ ਦੋਸ਼ੀ ਹਾਲੇ ਵੀ ਫਰਾਰ ਹਨ, ਜਿਨਾਂ ਦੀ ਭਾਲ 'ਚ ਪੁਲਸ ਛਾਪੇਮਾਰੀ ਕਰ ਰਹੀ ਹੈ। ਘਟਨਾ 'ਚ ਸ਼ਾਮਲ ਤਿੰਨ ਦੋਸ਼ੀ ਨਾਬਾਲਗ ਹਨ।

ਮੱਧ ਪ੍ਰਦੇਸ਼ 'ਚ ਅਪ੍ਰੈਲ ਮਹੀਨੇ 'ਚ ਰੇਪ ਦੀ ਇਹ ਚੌਥੀ ਘਟਨਾ
ਮੱਧ ਪ੍ਰਦੇਸ਼ 'ਚ ਲਾਕਡਾਊਨ ਦੌਰਾਨ ਅਪ੍ਰੈਲ ਮਹੀਨੇ 'ਚ ਰੇਪ ਦੀ ਇਹ ਚੌਥੀ ਘਟਨਾ ਹੈ। ਇਸ ਤੋਂ ਪਹਿਲਾਂ 6 ਸਾਲਾ ਮਾਸੂਮ ਨਾਲ ਦਮੋਹ ਜ਼ਿਲੇ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਸੀ। ਰੇਪ ਤੋਂ ਬਾਅਦ ਉਸ ਦੀਆਂ ਅੱਖਾਂ ਭੰਨ ਦਿੱਤੀਆਂ ਗਈਆਂ ਸਨ। ਮਾਸੂਮ ਬੱਚੀ ਦਾ ਇਲਾਜ ਹਾਲੇ ਜਬਲਪੁਰ ਦੇ ਹਸਪਤਾਲ 'ਚ ਚੱਲ ਰਿਹਾ ਹੈ। ਪੁਲਸ ਨੇ ਦੋਸ਼ੀ ਨੂੰ ਉਸੇ ਦਿਨ ਗ੍ਰਿਫਤਾਰ ਕਰ ਲਿਆ ਸੀ।


DIsha

Content Editor

Related News