ਮੱਧ ਪ੍ਰਦੇਸ਼ ''ਚ ਵਿਸਫੋਟਕਾਂ ਨਾਲ ਉਡਾਈ ਗਈ ਗੈਰ-ਕਾਨੂੰਨੀ ਇਮਾਰਤ

01/17/2020 3:30:55 PM

ਇੰਦੌਰ— ਮੱਧ ਪ੍ਰਦੇਸ਼ 'ਚ ਕਮਲਨਾਥ ਸਰਕਾਰ ਨੇ ਭੂ-ਮਾਫੀਆਵਾਂ ਵਿਰੁੱਧ ਕਮਰ ਕੱਸ ਲਈ ਹੈ। ਕਮਲਨਾਥ ਸਰਕਾਰ ਦੇ ਆਪਰੇਸ਼ਨ ਕਲੀਨ ਦੇ ਅਧੀਨ ਇਕ ਤੋਂ ਬਾਅਦ ਇਕ ਗੈਰ-ਕਾਨੂੰਨੀ ਇਮਾਰਤਾਂ ਸੁੱਟੀਆਂ ਜਾ ਰਹੀਆਂ ਹਨ। ਇਸੇ ਮੁਹਿੰਮ ਦੇ ਅਧੀਨ ਜ਼ਿਲਾ ਪ੍ਰਸ਼ਾਸਨ ਨੇ ਇਕ ਤਿੰਨ ਮੰਜ਼ਲਾਂ ਗੈਰ-ਕਾਨੂੰਨੀ ਇਮਾਰਤ ਨੂੰ ਢਾਹ ਦਿੱਤਾ। ਇਸ ਲਈ ਕੰਟਰੋਲਡ ਇਮਪਲੋਜਨ ਟੈਕਨਿਕ (ਕੰਟਰੋਲ ਵਿਸਫੋਟਕ) ਦੀ ਵਰਤੋਂ ਕੀਤੀ ਗਈ। ਬਿਲਡਿੰਗ ਨਾਲ ਕੋਈ ਦੂਜਾ ਘਰ ਜਾਂ ਇਮਾਰਤ ਨਹੀਂ ਸੀ।

ਬਿਲਡਿੰਗ ਨੂੰ ਉਡਾਉਣ ਲਈ ਕੰਟਰੋਲ ਤਰੀਕੇ ਨਾਲ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ, ਜਿਸ ਨਾਲ ਨੇੜੇ-ਤੇੜੇ ਨੁਕਸਾਨ ਨਾ ਪੁੱਜੇ। ਦੇਖਦੇ ਹੀ ਦੇਖਦੇ ਕੁਝ ਸੈਕਿੰਡ 'ਚ ਹੀ ਬਿਲਡਿੰਗ ਢਹਿ ਗਈ ਅਤੇ ਚਾਰੇ ਪਾਸੇ ਧੂੜ ਦਾ ਗੁਬਾਰ ਛਾ ਗਿਆ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਇੰਦੌਰ ਦੇ ਸੰਤਨਗਰ ਇਲਾਕੇ 'ਚ ਵੀ ਇਕ ਗੈਰ-ਕਾਨੂੰਨੀ ਇਮਾਰਤ ਨੂੰ 4 ਤੋਂ 5 ਕਿਲੋ ਵਿਸਫੋਟਕਾਂ ਰਾਹੀਂ ਉਡਾਇਆ ਗਿਆ ਸੀ। ਪ੍ਰਸ਼ਾਸਨ ਦਾ ਕਹਿਣਾ ਸੀ ਕਿ ਬਿਲਡਿੰਗ ਪਹਿਲਾਂ ਹੀ ਖਸਤਾ ਸੀ, ਇਸ ਲਈ ਉਸ ਨੂੰ ਵਿਸਫੋਟਕ ਨਾਲ ਉਡਾਇਆ ਗਿਆ।


DIsha

Content Editor

Related News