ਮੱਧ ਪ੍ਰਦੇਸ਼ ਨੂੰ ਮਿਲੇਗਾ ਭਾਰਤ ਦਾ ਪਹਿਲਾ ਸਫੈਦ ਬਾਘ ਪ੍ਰਜਨਨ ਕੇਂਦਰ
Monday, Feb 03, 2025 - 05:48 PM (IST)
ਭੋਪਾਲ- ਕੇਂਦਰੀ ਚਿੜੀਆਘਰ ਅਥਾਰਟੀ (CZA) ਨੇ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ 'ਚ ਭਾਰਤ ਦੇ ਪਹਿਲੇ ਸਫੈਦ ਬਾਘ ਪ੍ਰਜਨਨ ਕੇਂਦਰ ਨੂੰ ਆਪਣੀ ਹਰੀ ਝੰਡੀ ਦੇ ਦਿੱਤੀ ਹੈ। ਮੰਨਿਆ ਜਾਂਦਾ ਹੈ ਕਿ ਜੰਗਲ 'ਚ ਆਖ਼ਰੀ ਸਫੈਦ ਬਾਘ ਇੱਥੇ ਹੈ। ਕੇਂਦਰ ਨੇ 2011 'ਚ ਇਸ ਪ੍ਰਾਜੈਕਟ ਲਈ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਸੀ। ਹੁਣ ਪ੍ਰਜਨਨ ਕੇਂਦਰ ਗੋਵਿੰਦਗੜ੍ਹ 'ਚ ਬਣੇਗਾ। ਰਾਜ ਦਾ ਇਕਮਾਤਰ ਸਫੈਦ ਬਾਘ ਸਫਾਰੀ ਮੁਕੁੰਦਪੁਰ 'ਚ ਮੁਸ਼ਕਲ ਨਾਲ 10 ਕਿਲੋਮੀਟਰ ਦੂਰ ਹੈ। ਉੱਪ ਮੁੱਖ ਮੰਤਰੀ ਰਾਜੇਂਦਰ ਸ਼ੁਕਲਾ ਨੇ ਕਿਹਾ ਕਿ ਪ੍ਰਜਨਨ ਕੇਂਦਰ ਇਸ ਗੱਲ ਦਾ ਸਬੂਤ ਹੈ ਕਿ ਮੱਧ ਪ੍ਰਦੇਸ਼ ਸਰਕਾਰ ਜੈਵ ਵਿਭਿੰਨਤਾ ਸੰਭਾਲ ਲਈ ਸਮਰਪਿਤ ਹੈ।
ਇਹ ਵੀ ਪੜ੍ਹੋ : ATM ਤੋਂ ਪੈਸੇ ਕਢਵਾਉਣ 'ਤੇ ਵਧੀ ਫੀਸ, ਅੱਜ ਤੋਂ ਲਾਗੂ ਹੋ ਗਏ ਨਵੇਂ ਨਿਯਮ
ਉਨ੍ਹਾਂ ਕਿਹਾ ਕਿ ਇਸ ਨਾਲ ਜੰਗਲੀ ਜੀਵ ਸੈਰ-ਸਪਾਟੇ ਨੂੰ ਉਤਸ਼ਾਹ ਮਿਲੇਗਾ ਅਤੇ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਸਫੈਦ ਬਾਘ ਪ੍ਰਜਨਨ ਕੇਂਦਰ ਮੁਕੁੰਦਪੁਰ 'ਚ ਮਹਾਰਾਜਾ ਮਾਰਤੰਡ ਸਿੰਘ ਜੂਦੇਵ ਵ੍ਹਾਈਟ ਟਾਈਗਰ ਸਫਾਰੀ ਅਤੇ ਚਿੜੀਆਘਰ ਲਈ ਸੋਧ ਮਾਸਟਰਪਲਾਨ ਦਾ ਹਿੱਸਾ ਹੈ। ਸਫਾਰੀ ਦਾ ਨਾਂ ਰੀਵਾ ਦੇ ਅੰਤਿਮ ਮਹਾਰਾਜਾ ਦੇ ਨਾਂ 'ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੂੰ 1951 'ਚ ਗੋਵਿੰਦਗੜ੍ਹ ਜੰਗਲ 'ਚ ਇਕ ਸਫੈਦ ਬਾਘ ਮਿਲਿਆ ਸੀ, ਜਿਸ ਦਾ ਨਾਂ ਉਨ੍ਹਾਂ ਨੇ ਮੋਹਨ ਰੱਖਿਆ ਸੀ ਅਤੇ ਉਹ ਇਸ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਸਫੈਦ ਬਾਘ ਪ੍ਰਜਨਨ ਅਤੇ ਸੰਭਾਲ ਪ੍ਰੋਗਰਾਮ ਸ਼ੁਰੂ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8