ਪਤੀ ਦੇ ਅੰਤਿਮ ਦਰਸ਼ਨ ਕਰਨ ਆਈ ਪਤਨੀ ਨੂੰ ਲੱਗਾ ਵੱਡਾ ਸਦਮਾ, ਇਕੱਠੀਆਂ ਬਲੀਆਂ ਦੋ ਚਿਖ਼ਾਵਾਂ

Friday, Nov 06, 2020 - 01:30 PM (IST)

ਪਤੀ ਦੇ ਅੰਤਿਮ ਦਰਸ਼ਨ ਕਰਨ ਆਈ ਪਤਨੀ ਨੂੰ ਲੱਗਾ ਵੱਡਾ ਸਦਮਾ, ਇਕੱਠੀਆਂ ਬਲੀਆਂ ਦੋ ਚਿਖ਼ਾਵਾਂ

ਗਵਾਲੀਅਰ- ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਕੁਝ ਅਜਿਹਾ ਹੋਇਆ ਕਿ ਹਰ ਪਾਸੇ ਉਨ੍ਹਾਂ ਦੇ ਪਿਆਰ ਦੀ ਚਰਚਾ ਹੋਣ ਲੱਗੀ। ਇੱਥੇ ਦੇ ਇਕ ਕਾਰੋਬਾਰੀ ਕਮਲ ਕਿਸ਼ੋਰ ਗਰਗ ਨਾਮੀ ਬਜ਼ੁਰਗ ਤਿੰਨ ਦਿਨ ਪਹਿਲਾਂ ਇਕ ਸੜਕ ਹਾਦਸੇ 'ਚ ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਇਕ ਸਥਾਨਕ ਨਰਸਿੰਗ ਹੋਮ 'ਚ ਦਾਖ਼ਲ ਕਰਵਾਇਆ ਗਿਆ ਸੀ ਪਰ ਵੀਰਵਾਰ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਲਗਭਗ 75 ਸਾਲ ਦੇ ਕਮਲ ਕਿਸ਼ੋਰ ਗਰਗ ਦੇ ਗਾਂਧੀਨਗਰ ਸਥਿਤ ਘਰ ਜਦੋਂ ਉਨ੍ਹਾਂ ਦੀ ਅਰਥੀ ਸਜਾਈ ਗਈ ਅਤੇ ਅੰਤਿਮ ਯਾਤਰਾ ਦੀ ਤਿਆਰੀ ਸ਼ੁਰੂ ਹੋ ਗਈ। ਉਸ ਸਮੇਂ ਪਤਨੀ ਅੰਗੂਰੀ ਦੇਵੀ ਨੂੰ ਆਪਣੇ ਪਤੀ ਦੀ ਅਰਥੀ 'ਤੇ ਚੂੜੀਆਂ ਤੋੜਨ ਅਤੇ ਮ੍ਰਿਤਕ ਦੇ ਦੀ ਪਰਿਕ੍ਰਮਾ ਕਰਨ ਲਈ ਲਿਆਂਦਾ ਗਿਆ। ਪਰਿਕ੍ਰਮਾ ਦੌਰਾਨ ਅੰਗੂਰੀ ਦੇਵੀ ਨੂੰ ਅਜਿਹਾ ਸਦਮਾ ਲੱਗਾ ਕਿ ਉਨ੍ਹਾਂ ਦੀ ਉੱਥੇ ਹੀ ਮੌਤ ਹੋ ਗਈ। ਇਹ ਦੇਖ ਲੋਕ ਵੀ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਅੰਗੂਰੀ ਦੇਵੀ ਨੂੰ ਇਕ ਨਿੱਜੀ ਨਰਸਿੰਗ ਹੋਮ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਅਜਿਹੇ 'ਚ ਅੰਗੂਰੀ ਦੇਵੀ ਦੀ ਮ੍ਰਿਤਕ ਦੇਹ ਨੂੰ ਸਿੱਧੇ ਘਰ ਲਿਆਂਦਾ ਗਿਆ ਅਤੇ ਪਤੀ ਦੀ ਅਰਥੀ ਸਜਣ ਤੋਂ ਬਾਅਦ ਉਸ ਦੀ ਵੀ ਅਰਥੀ ਸਜਾਈ ਗਈ। ਪਹਿਲੇ ਪਤੀ ਅਤੇ ਫਿਰ ਉਸ ਦੇ ਪਿੱਛੇ ਪਤਨੀ ਦੀ ਸ਼ਵ ਯਾਤਰਾ ਕੱਢੀ ਗਈ। ਲਕਸ਼ਮੀ ਗੰਜ ਸਥਿਤ ਸ਼ਮਸ਼ਾਨ ਘਾਟ 'ਤੇ ਦੋਵੇਂ ਪਤੀ-ਪਤਨੀ ਦਾ ਇਕੱਠੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਨ੍ਹਾਂ ਦੀ ਮੌਤ ਤੋਂ ਬਾਅਦ ਵੀਰਵਾਰ ਨੂੰ ਦਿਨ ਭਰ ਲੋਕ ਪਤੀ-ਪਤਨੀ ਦੇ ਪਿਆਰ ਦੀ ਚਰਚਾ ਕਰਦੇ ਰਹੇ।

ਇਹ ਵੀ ਪੜ੍ਹੋ : ਮੋਬਾਇਲ ਫ਼ੋਨ ਗੁਆਚਣ ਕਾਰਣ ਪਤੀ ਨੇ ਪਤਨੀ ਨੂੰ ਦਿੱਤੀ ਖ਼ੌਫ਼ਨਾਕ ਸਜ਼ਾ, ਪੜ੍ਹ ਕੰਬ ਜਾਵੇਗੀ ਰੂਹ


author

DIsha

Content Editor

Related News