ਮੱਧ ਪ੍ਰਦੇਸ਼ : ਘਰ ''ਚ ਅੱਗ ਲੱਗਣ ਨਾਲ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

Monday, Feb 17, 2020 - 01:23 PM (IST)

ਮੱਧ ਪ੍ਰਦੇਸ਼ : ਘਰ ''ਚ ਅੱਗ ਲੱਗਣ ਨਾਲ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਰੀਵਾ (ਮੱਧ ਪ੍ਰਦੇਸ਼)— ਮੱਧ ਪ੍ਰਦੇਸ਼ ਦੇ ਰੀਵਾ ਸ਼ਹਿਰ ਦੇ ਕੋਤਵਾਲੀ ਥਾਣਾ ਖੇਤਰ ਦੇ ਤਰਹਟੀ ਮੁਹੱਲੇ 'ਚ ਇਕ ਘਰ 'ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਘਰ 'ਚ ਸੌਂ ਰਹੇ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਸਿਟੀ ਕੋਤਵਾਲੀ ਥਾਣਾ ਦੇ ਸਬ ਇੰਸਪੈਕਟਰ ਨੀਰਜ ਦਿਵੇਦੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਹੀਸ਼ ਖਟੀਕ (45), ਉਸ ਦੀ ਪਤਨੀ ਗੁੜੀਆ ਖਟੀਕ (40), ਉਨ੍ਹਾਂ ਦੀ ਬੇਟੀ ਸੇਜਲ (13) ਅਤੇ ਬੇਟਾ ਸਾਹਿਲ (11) ਦੇ ਰੂਪ 'ਚ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਘਰ 'ਚ ਰੱਖੇ ਘਰੇਲੂ ਗੈਸ ਸਿਲੰਡਰ 'ਚ ਐਤਵਾਰ-ਸੋਮਵਾਰ ਦੀ ਰਾਤ ਕਰੀਬ ਢਾਈ ਵਜੇ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਧਮਾਕੇ ਦੀ ਆਵਾਜ਼ ਸੁਣਦੇ ਹੀ ਨੇੜੇ-ਤੇੜੇ ਦੇ ਲੋਕ ਉੱਥੇ ਪਹੁੰਚੇ।

ਦਿਵੇਦੀ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਨੇ ਕਿਹਾ ਕਿ ਦਰਵਾਜ਼ਾ ਅੰਦਰੋਂ ਬੰਦ ਸੀ, ਜਿਸ ਨੂੰ ਤੋੜਿਆ ਗਿਆ ਪਰ ਉਦੋਂ ਤੱਕ ਚਾਰੇ ਵਿਅਕਤੀਆਂ ਦੀ ਮੌਤ ਹੋ ਚੁਕੀ ਸੀ। ਦਿਵੇਦੀ ਨੇ ਦੱਸਿਆ ਕਿ ਅੱਗ ਕਿਵੇਂ ਲੱਗੀ, ਇਸ ਦੀ ਹੁਣ ਤੱਕ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਸ ਮਾਮਲੇ ਦੀ ਪੂਰੀ ਜਾਂਚ 'ਚ ਜੁਟੀ ਹੈ।


author

DIsha

Content Editor

Related News