ਅਚਾਨਕ ਵਿਗੜੀ MP ਦੇ ਰਾਜਪਾਲ ਲਾਲਜੀ ਟੰਡਨ ਦੀ ਸਿਹਤ, ICU ''ਚ ਕੀਤੇ ਗਏ ਦਾਖਲ
Sunday, Jun 14, 2020 - 01:57 AM (IST)
ਨਵੀਂ ਦਿੱਲੀ - ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦੀ ਅੱਜ ਅਚਾਨਕ ਸਿਹਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਲਖਨਊ ਦੇ ਮੇਦਾਂਤਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇੱਥੇ ਡਾਕਟਰਾਂ ਨੇ ਜਾਂਚ 'ਚ ਪਾਇਆ ਕਿ ਉਨ੍ਹਾਂ ਨੂੰ ਯੂ.ਟੀ.ਆਈ. ਇੰਫੇਕਸ਼ਨ ਹੈ। ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਆਈ.ਸੀ.ਯੂ. 'ਚ ਸ਼ਿਫਟ ਕਰ ਦਿੱਤਾ ਗਿਆ।
ਕਰਵਾਇਆ ਗਿਆ ਕੋਰੋਨਾ ਟੈਸਟ
ਮੇਦਾਂਤਾ ਹਸਪਤਾਲ ਦੇ ਡਾਇਰੈਕਟਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਰਾਜਪਾਲ ਲਾਲਜੀ ਟੰਡਨ ਨੂੰ ਹਲਕਾ ਬੁਖਾਰ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਲਿਆਇਆ ਗਿਆ। ਇੰਨਾ ਹੀ ਨਹੀਂ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ। ਜੋ ਨੈਗੇਟਿਵ ਆਇਆ। ਕੋਰੋਨਾ ਦੇ ਨਾਲ ਹੀ ਉਨ੍ਹਾਂ ਦਾ ਬਲੱਡ ਟੈਸਟ ਵੀ ਕਰਵਾਇਆ ਗਿਆ। ਜਿਸ 'ਚ ਉਨ੍ਹਾਂ ਨੂੰ ਯੂ.ਟੀ.ਆਈ. ਦੀ ਪੁਸ਼ਟੀ ਹੋਈ ਹੈ।
ਡਾਕਟਰ ਨੇ ਕਿਹਾ ਇਹ
ਮੇਦਾਂਤਾ ਲਖਨਊ ਦੇ ਨਿਰਦੇਸ਼ਕ ਡਾ. ਰਾਕੇਸ਼ ਕਪੂਰ ਨੇ ਕਿਹਾ ਕਿ ਐੱਮ.ਪੀ. ਦੇ ਰਾਜਪਾਲ ਦੀ ਹਾਲਤ ਬਿਲਕੁਲ ਠੀਕ ਹੈ, ਚਿੰਤਾ ਦੀ ਗੱਲ ਨਹੀਂ। ਕੱਲ ਤੱਕ ਉਮੀਦ ਹੈ ਕਿ ਰਾਜਪਾਲ ਨੂੰ ਡਿਸਚਾਰਜ ਕਰ ਦੇਣ। ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ 10 ਦਿਨ ਦੀ ਛੁੱਟੀ 'ਤੇ ਆਪਣੇ ਲਖਨਊ ਆਏ ਸਨ। ਇੱਥੇ ਉਹ 19 ਜੂਨ ਤੱਕ ਰਹਿਣ ਵਾਲੇ ਹਨ।