ਮੱਧ ਪ੍ਰਦੇਸ਼: ਮਕਾਨ ''ਚ ਲੱਗੀ ਭਿਆਨਕ ਅੱਗ, 7 ਲੋਕਾਂ ਦੀ ਮੌਤ

05/18/2020 12:42:50 PM

ਗਵਾਲੀਅਰ-ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਅੱਜ ਭਾਵ ਸੋਮਵਾਰ ਨੂੰ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਇੱਥੋ ਦੇ ਇੰਦਰਗੰਜ ਚੌਰਾਹੇ 'ਤੇ ਸਥਿਤ ਇਕ ਪੇਂਟ ਦੀ ਦੁਕਾਨ 'ਚ ਭਿਆਨਕ ਅੱਗ ਲੱਗ ਗਈ। ਇਸ ਦੁਕਾਨ ਦੇ ਉੱਪਰਲੀ ਮੰਜ਼ਿਲ 'ਤੇ ਬਣੇ ਮਕਾਨ 'ਚ ਪਰਿਵਾਰ ਰਹਿੰਦਾ ਸੀ। ਅੱਗ ਲੱਗਣ ਕਾਰਨ ਇਹ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦੌਰਾਨ 3 ਬੱਚਿਆਂ ਸਮੇਤ 4 ਔਰਤਾਂ ਦੀ ਮੌਤ ਹੋ ਗਈ 

ਦੱਸ ਦੇਈਏ ਕਿ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਹਾਦਸੇ ਵਾਲੇ ਸਥਾਨ 'ਤੇ ਕਾਫੀ ਪੁਲਸ ਤਾਇਨਾਤ ਹੈ। ਰੈਸਕਿਊ ਟੀਮ ਨਾਲ ਪੁਲਸ ਲੋਕਾਂ ਨੂੰ ਬਾਹਰ ਕੱਢ ਰਹੀ ਹੈ, ਜਿਨ੍ਹਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਮ੍ਰਿਤਕਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ, ਜਿਨ੍ਹਾਂ 'ਚ 3 ਬੱਚਿਆਂ ਸਮੇਤ 4 ਔਰਤਾਂ ਸ਼ਾਮਲ ਹਨ। ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਪਤਾ ਨਹੀਂ ਚੱਲ ਸਕਿਆ ਹੈ। 


Iqbalkaur

Content Editor

Related News