ਮੱਧ ਪ੍ਰਦੇਸ਼ 'ਚ ਇਕੱਠੇ ਉੱਠੀਆਂ 4 ਬੱਚਿਆਂ ਦੀਆਂ ਅਰਥੀਆਂ, ਦੇਖ ਰੋ ਪਿਆ ਪੂਰਾ ਪਿੰਡ

06/02/2020 1:15:33 PM

ਹੋਸ਼ੰਗਾਬਾਦ- ਮੱਧ ਪ੍ਰਦੇਸ਼ ਦੇ ਰਾਏਪੁਰ ਪਿੰਡ 'ਚ ਮੌਤ ਦਾ ਸੰਨਾਟਾ ਪਸਰਿਆ ਹੋਇਆ ਹੈ। ਇਸ ਪਿੰਡ ਦੇ 4 ਬੱਚਿਆਂ ਦੀ ਬੁੱਧਵਾਰ ਜਦੋਂ ਇਕੱਠੇ ਅਰਥੀ ਉੱਠੀ ਤਾਂ ਪੂਰਾ ਪਿੰਡ ਰੋ ਉੱਠਿਆ। ਇਨ੍ਹਾਂ 'ਚੋਂ ਤਿੰਨ ਦਾ ਇਕ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਦੋਂ ਕਿ ਚੌਥੀ ਬੱਚੀ ਨੂੰ ਦਫਨ ਕੀਤਾ ਗਿਆ। ਇਹ ਸਾਰੇ ਮ੍ਰਿਤਕ ਚੰਦਰੋਲ ਪਰਿਵਾਰ ਦੇ ਸਨ, ਜੋ ਗੰਗਾ ਦੁਸਹਿਰੇ 'ਤੇ ਨਰਮਦਾ 'ਚ ਇਸ਼ਨਾਨ ਕਰਨ ਗਏ ਸਨ। ਪਰਿਵਾਰ 'ਤੇ ਟੁੱਟੀ ਇਸ ਦੇ ਉਲਟ ਪੂਰਾ ਪਿੰਡ ਸਦਮੇ 'ਚ ਹੈ। ਤਾਲਾਬੰਦੀ ਕਾਰਨ ਹਾਲੇ ਨਰਮਦਾ 'ਚ ਇਸ਼ਨਾਨ ਕਰਨ 'ਤੇ ਪਾਬੰਦੀ ਹੈ। ਇਸ ਦੇ ਬਾਵਜੂਦ ਇਹ ਚਾਰੇ ਉੱਥੇ ਇਸ਼ਨਾਨ ਲਈ ਗਏ ਸਨ।

ਹੋਸ਼ੰਗਾਬਾਦ ਦੇ ਰਾਏਪੁਰ ਪਿੰਡ ਲਈ ਗੰਗਾ ਦੁਸਹਿਰਾ ਵੱਡੀ ਮੁਸੀਬਤ ਲੈ ਕੇ ਆਇਆ। ਇੱਥੇ ਰਹਿਣ ਵਾਲੇ ਚੰਦਰੋਲ ਪਰਿਵਾਰ ਦੇ 4 ਜਵਾਨ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਸਾਰੇ ਗੰਗਾ ਦੁਸਹਿਰੇ 'ਤੇ ਨਰਮਦਾ 'ਚ ਇਸ਼ਨਾਨ ਲਈ ਖੁਸ਼ੀ-ਖੁਸ਼ੀ ਗਏ ਸਨ ਪਰ ਦੇਖਦੇ ਹੀ ਦੇਖਦੇ 4 ਜਵਾਨ ਬੱਚੇ ਨਰਮਦਾ 'ਚ ਡੂੰਘੇ ਭੰਵਰ 'ਚ ਫੱਸ ਕੇ ਡੁੱਬਦੇ ਚੱਲੇ ਗਏ। ਇਹ ਚਾਰੇ ਭਰਾ-ਭੈਣ ਸਨ, ਜੋ ਇਸ਼ਨਾਨ ਲਈ ਘਾਨਾਬੜ੍ਹ ਘਾਟ ਗਏ ਸਨ। ਇਨ੍ਹਾਂ ਨੂੰ ਡੁੱਬਦਾ ਦੇਖ ਨੇੜੇ-ਤੇੜੇ ਮੌਜੂਦ ਲੋਕਾਂ ਨੇ ਸਥਾਨਕ ਦੇ 2 ਮੈਂਬਰਾਂ ਨੂੰ ਬਚਾ ਤਾਂ ਲਿਆ ਪਰ ਬਾਕੀ ਨੂੰ ਨਹੀਂ ਬਚਾ ਸਕੇ। ਚੰਦਰੋਲ ਪਰਿਵਾਰ ਦੇ 6 ਮੈਂਬਰ ਨਰਮਦਾ ਇਸ਼ਨਾਨ ਕਰਨ ਲਈ ਘਾਨਾਬੜ੍ਹ ਗਏ ਸਨ। ਇਸ਼ਨਾਨ ਦੌਰਾਨ ਹੀ ਇਹ ਸ਼ਾਇਦ ਡੂੰਘੇ ਪਾਣੀ 'ਚ ਚੱਲੇ ਗਏ। ਇਨ੍ਹਾਂ ਨੂੰ ਡੁੱਬਦੇ ਦੇਖ ਲੋਕ ਅੱਗੇ ਵਧੇ ਪਰ ਉਨ੍ਹਾਂ 'ਚੋਂ ਸਿਰਫ਼ 2 ਨੂੰ ਹੀ ਬਚਾ ਸਕੇ। ਇਨ੍ਹਾਂ 'ਚੋਂ ਇਕ ਕੁੜੀ ਸੀ, ਜਿਸ ਨੂੰ ਜ਼ਿਲ੍ਹਾ ਹਸਪਤਾਲ 'ਚ ਭਰਤੀ ਕੀਤਾ ਗਿਆ ਪਰ ਬਾਕੀ 4 ਲੋਕ ਡੁੱਬ ਗਏ। ਮ੍ਰਿਤਕਾਂ 'ਚ 21 ਸਾਲਾ ਨਿਰਮੇਸ਼, 16 ਸਾਲਾ ਆਯੂਸ਼, 12 ਸਾਲਾ ਸਿੱਧੀ ਅਤੇ 13 ਸਾਲ ਦਾ ਇਕ ਹੋਰ ਬੱਚਾ ਸ਼ਾਮਲ ਹੈ।


DIsha

Content Editor

Related News