ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਦੇ ਬਾਵਜੂਦ ਮਹਿਲਾ ਡਾਕਟਰ ਹੋਈ ਕੋਰੋਨਾ ਪੀੜਤ
Sunday, Mar 14, 2021 - 02:02 PM (IST)
ਜਬਲਪੁਰ- ਮੱਧ ਪ੍ਰਦੇਸ਼ 'ਚ ਜਬਲਪੁਰ ਦੇ ਸਰਕਾਰੀ ਗਾਂਧੀ ਮੈਡੀਕਲ ਕਾਲਜ ਦੀ ਇਕ ਸੀਨੀਅਰ ਮਹਿਲਾ ਡਾਕਟਰ ਕੋਵਿਡ-19 ਦੀ ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਦੇ ਬਾਵਜੂਦ ਕੋਰਨਾ ਵਾਇਰਸ ਨਾਲ ਪੀੜਤ ਹੋ ਗਈ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦਾ ਮੁੜ ਵਧਿਆ ਗਰਾਫ਼, ਇਕ ਦਿਨ ’ਚ ਆਏ 25, 320 ਨਵੇਂ ਕੇਸ
ਡਾਕਟਰ ਦੇ ਕਰੀਬੀ ਲੋਕਾਂ ਨੇ ਕਿਹਾ ਕਿ ਡਾਕਟਰ ਦਾ ਮੰਨਣਾ ਸੀ ਕਿ ਟੀਕੇ ਦੀ ਦੂਜੀ ਖੁਰਾਕ ਲੈਣ ਤੋਂ ਬਾਅਦ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਹੈ ਅਤੇ ਇਸੇ ਲਾਪਰਵਾਹੀ ਕਾਰਨ ਉਨ੍ਹਾਂ ਨੂੰ ਟੀਕਾ ਲਗਾਉਣ ਦੇ ਬਾਵਜੂਦ ਇਨਫੈਕਸ਼ਨ ਹੋਇਆ ਹੈ। ਉਨ੍ਹਾਂ ਦੱਸਿਆ ਕਿ 48 ਸਾਲਾ ਡਾਕਟਰ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ 16 ਜਨਵਰੀ ਨੂੰ ਮਿਲੀ ਸੀ, ਜਦੋਂ ਕਿ ਦੂਜੀ ਖੁਰਾਕ ਇਕ ਮਾਰਚ ਨੂੰ ਮਿਲੀ। ਉਨ੍ਹਾਂ ਦੱਸਿਆ ਕਿ 10 ਮਾਰਚ ਨੂੰ ਜਾਂਚ 'ਚ ਡਾਕਟਰ ਕੋਰੋਨਾ ਪੀੜਤ ਪਾਈ ਗਈ ਸੀ ਅਤੇ ਇਸ ਕਾਰਨ ਉਨ੍ਹਾਂ ਨੂੰ 14 ਦਿਨਾਂ ਤੱਕ ਏਕਾਂਤਵਾਸ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਆਉਣ ਵਾਲੇ ਹਨ 6 ਹੋਰ ਨਵੇਂ ਕੋਰੋਨਾ ਵਾਇਰਸ ਦੇ ਟੀਕੇ: ਹਰਸ਼ਵਰਧਨ