ਕੋਰੋਨਾ ਤੋਂ ਠੀਕ ਹੋਇਆ 19 ਲੋਕਾਂ ਦਾ ਪਰਿਵਾਰ ਤਾਂ ਨੱਚਦੇ ਹੋਏ ਹਸਪਤਾਲ ਤੋਂ ਨਿਕਲੇ ਇਕੱਠੇ

Wednesday, Aug 19, 2020 - 01:00 PM (IST)

ਕੋਰੋਨਾ ਤੋਂ ਠੀਕ ਹੋਇਆ 19 ਲੋਕਾਂ ਦਾ ਪਰਿਵਾਰ ਤਾਂ ਨੱਚਦੇ ਹੋਏ ਹਸਪਤਾਲ ਤੋਂ ਨਿਕਲੇ ਇਕੱਠੇ

ਕਟਨੀ- ਮੱਧ ਪ੍ਰਦੇਸ਼ ਦੇ ਕਟਨੀ ਦੇ ਜ਼ਿਲ੍ਹਾ ਹਸਪਤਾਲ 'ਚ ਇਲਾਜ ਤੋਂ ਬਾਅਦ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਠੀਕ ਹੋਇਆ ਇਕ ਪਰਿਵਾਰ ਨੱਚਦੇ ਹੋਏ ਉੱਥੋਂ ਵਿਦਾ ਹੋਇਆ। ਇਸ ਮਹਾਮਾਰੀ ਨੂੰ ਹਰਾਇਆ ਜਾ ਸਕਦਾ ਹੈ, ਅਜਿਹਾ ਸੰਦੇਸ਼ ਦੇਣ ਵਾਲੇ ਇਸ ਪਰਿਵਾਰ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕਟਨੀ ਜ਼ਿਲ੍ਹਾ ਹਸਪਤਾਲ ਦੇ ਸਿਵਲ ਸਰਜਨ ਡਾ. ਯਸ਼ਵੰਤ ਵਰਮਾ ਨੇ ਮੰਗਲਵਾਰ ਨੂੰ ਦੱਸਿਆ ਕਿ ਪਰਿਵਾਰ ਦੇ 19 ਮੈਂਬਰਾਂ ਨੂੰ ਇਨਫੈਕਸ਼ਨ ਹੋਣ ਤੋਂ ਬਾਅਦ 8 ਅਗਸਤ ਨੂੰ ਇਲਾਜ ਲਈ ਇੱਥੇ ਦਾਖ਼ਲ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਨਫੈਕਸ਼ਨ ਮੁਕਤ ਹੋਣ 'ਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ 15 ਅਗਸਤ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ਦੇ ਗੀਤਾਂ 'ਤੇ ਕੀਤਾ ਡਾਂਸ
ਵਰਮਾ ਨੇ ਕਿਹਾ ਕਿ ਇਨਫੈਕਸ਼ਨ ਮੁਕਤ ਹੋਣ ਅਤੇ ਹਸਪਤਾਲ ਤੋਂ ਛੁੱਟੀ ਪਾ ਕੇ ਸਾਰੇ ਬਹੁਤ ਖੁਸ਼ ਹੋਏ ਅਤੇ ਨੱਚ-ਨੱਚ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ। ਇਸ ਵਾਇਰਲ ਵੀਡੀਓ 'ਚ ਜਨਾਨੀਆਂ ਅਤੇ ਬੱਚਿਆਂ ਸਮੇਤ ਪਰਿਵਾਰ ਦੇ 8 ਮੈਂਬਰਾਂ ਨੇ ਮਰਹੂਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ਦੇ ਗੀਤਾਂ 'ਤੇ ਨੱਚਦੇ ਹੋਏ ਦਿਖਾਈ ਦੇ ਰਹੇ ਹਨ। ਪਰਿਵਾਰ ਦੇ ਇਕ ਮੈਂਬਰ ਨੇ ਕਿਹਾ,''ਪਰਿਵਾਰ ਦੇ ਲੋਕਾਂ ਦੇ ਇਨਫੈਕਟਡ ਹੋਣ ਦਾ ਪਤਾ ਲੱਗਾ ਤਾਂ ਸ਼ੁਰੂਆਤ 'ਚ ਅਸੀਂ ਬਹੁਤ ਡਰ ਗਏ ਸਨ ਪਰ ਹਸਪਤਾਲ 'ਚ ਉੱਚਿਤ ਇਲਾਜ ਤੋਂ ਬਾਅਦ ਅਸੀਂ ਠੀਕ ਹੋ ਗਏ ਅਤੇ ਖੁਸ਼ੀ ਦੇ ਇਸ ਪਲ ਦਾ ਸਾਡੇ ਪਰਿਵਾਰ ਦੇ ਮੈਂਬਰਾ ਨੇ ਡਾਂਸ ਕਰ ਕੇ ਸਵਾਗਤ ਕੀਤਾ। ਲੋਕਾਂ ਨੂੰ ਇਸ ਬੀਮਾਰੀ ਤੋਂ ਨਾ ਡਰਨ ਅਤੇ ਮਹਾਮਾਰੀ ਦਾ ਡੱਟ ਕੇ ਮੁਕਾਬਲਾ ਕਰਨ ਦਾ ਸੰਦੇਸ਼ ਦੇਣ ਲਈ ਅਸੀਂ ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ।''


author

DIsha

Content Editor

Related News