ਕਾਂਗਰਸੀ ਵਰਕਰ ਨੇ 15 ਸਾਲ ਬਾਅਦ ਪਾਈ ਜੁੱਤੀ
Thursday, Dec 27, 2018 - 10:58 AM (IST)

ਭੋਪਾਲ-ਮੱਧ ਪ੍ਰਦੇਸ਼ ਤੱਕ ਕਾਂਗਰਸ ਦੀ ਸਰਕਾਰ ਬਣਨ ਤੱਕ ਨੰਗੇ ਪੈਰ ਰਹਿਣ ਤੇ ਜੁੱਤੀ ਨਾ ਪਾਉਣ ਦਾ ਸੰਕਲਪ ਲੈਣ ਵਾਲੇ ਕਾਂਗਰਸ ਦੇ 40 ਸਾਲਾ ਇਕ ਵਰਕਰ ਨੇ ਬੁੱਧਵਾਰ ਮੁੱਖ ਮੰਤਰੀ ਕਮਲਨਾਥ ਦੀ ਹਾਜ਼ਰੀ ’ਚ 15 ਸਾਲ ਬਾਅਦ ਆਪਣੇ ਪੈਰਾਂ 'ਚ ਜੁੱਤੀ ਪਾਈ। ਕਮਲਨਾਥ ਨੇ ਆਪਣੇ ਟਵੀਟ ’ਚ ਇਸ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਅੱਜ ਰਾਜਗੜ੍ਹ ਦੇ ਵਰਕਰ ਦੁਰਗਾ ਲਾਲ ਨੂੰ ਮਿਲ ਕੇ ਉਨ੍ਹਾਂ ਦੇ ਪੈਰਾਂ 'ਚ ਜੁੱਤੀ ਪੁਆਈ। ਅਜਿਹੇ ਵਰਕਰ ਦੇ ਸੰਕਲਪ ਨੂੰ ਸਲਾਮ ਹੈ।