MP ਵਿਧਾਨ ਸਭਾ ਜ਼ਿਮਨੀ ਚੋਣ ਨਤੀਜੇ: ''ਕਮਲ'' ਜਾਂ ਕਮਲਨਾਥ? ਰੁਝਾਨਾਂ ''ਚ ਭਾਜਪਾ ਅੱਗੇ

11/10/2020 10:02:38 AM

ਭੋਪਾਲ— ਕੋਰੋਨਾ ਮਹਾਮਾਰੀ ਦਰਮਿਆਨ ਮੱਧ ਪ੍ਰਦੇਸ਼ ਦੀਆਂ 28 ਵਿਧਾਨ ਸਭਾ ਸੀਟਾਂ 'ਤੇ ਪਈਆਂ ਜ਼ਿਮਨੀ ਚੋਣਾਂ ਲਈ ਅੱਜ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਮੱਧ ਪ੍ਰਦੇਸ਼ ਵਿਚ 19 ਜ਼ਿਲ੍ਹਿਆਂ ਦੀ 28 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਸੂਬੇ ਦੀ ਭਾਜਪਾ ਅਗਵਾਈ ਵਾਲੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਦਾ ਭਵਿੱਖ ਤੈਅ ਕਰਨਗੇ। ਸ਼ਾਮ ਤੱਕ ਪਤਾ ਲੱਗ ਜਾਵੇਗਾ ਕਿ ਮੱਧ ਪ੍ਰਦੇਸ਼ ਵਿਚ ਸ਼ਿਵਰਾਜ ਸੱਤਾ 'ਤੇ ਕਾਬਜ਼ ਰਹੇਗੀ ਜਾਂ ਇਕ ਵਾਰ ਫਿਰ ਤੋਂ ਕਾਂਗਰਸ ਸਰਕਾਰ ਨੂੰ ਮੌਕਾ ਮਿਲੇਗਾ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੇ ਬਾਵਜੂਦ ਇਸ ਅਹਿਮ ਜ਼ਿਮਨੀ ਚੋਣਾਂ 'ਚ 3 ਨਵੰਬਰ ਨੂੰ ਹੋਈਆਂ ਵੋਟਾਂ 'ਚ 70.27 ਫੀਸਦੀ ਵੋਟਿੰਗ ਹੋਈ ਸੀ। ਜ਼ਿਮਨੀ ਚੋਣਾਂ ਵਿਚ ਪ੍ਰਦੇਸ਼ ਦੇ 12 ਮੰਤਰੀਆਂ ਸਮੇਤ 355 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਸ਼ਾਮ ਤੱਕ ਹੋਵੇਗਾ। 

ਮੱਧ ਪ੍ਰਦੇਸ਼ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ 28 ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਨੂੰ ਲੀਡ ਮਿਲਦੀ ਨਜ਼ਰ ਆ ਰਹੀ ਹੈ। ਭਾਜਪਾ 18 ਅਤੇ ਕਾਂਗਰਸ 8 ਅਤੇ ਬਸਪਾ 2 ਸੀਟਾਂ 'ਤੇ ਅੱਗੇ ਹੈ। ਮੱਧ ਪ੍ਰਦੇਸ਼ ਦੀ 230 ਮੈਂਬਰੀ ਵਿਧਾਨ ਸਭਾ 'ਚ ਮੌਜੂਦਾ 'ਚ ਭਾਜਪਾ ਦੇ 107, ਕਾਂਗਰਸ ਦੇ 87, ਬਸਪਾ ਦੇ 2, ਸਪਾ ਦੇ ਇਕ ਅਤੇ 4 ਆਜ਼ਾਦ ਵਿਧਾਇਕ ਹਨ। ਜ਼ਿਮਨੀ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਦਮੋਹ ਤੋਂ ਕਾਂਗਰਸ ਵਿਧਾਇਕ ਰਾਹੁਲ ਲੋਧੀ ਅਸਤੀਫ਼ਾ ਦੇ ਕੇ ਭਾਜਪਾ 'ਚ ਸ਼ਾਮਲ ਹੋ ਗਏ। ਸਦਨ ਦੀ ਪ੍ਰਭਾਵੀ ਗਿਣਤੀ 229 ਦੇ ਆਧਾਰ 'ਤੇ ਬਹੁਮਤ ਦਾ ਕਰਿਸ਼ਮਈ ਅੰਕੜਾ 115 ਦਾ ਹੁੰਦਾ ਹੈ। ਭਾਜਪਾ ਨੂੰ ਇਸ ਅੰਕੜੇ ਨੂੰ ਪਾਉਣ ਲਈ 8 ਸੀਟਾਂ ਦੀ ਲੋੜ ਹੈ, ਜਦਕਿ ਕਾਂਗਰਸ ਨੂੰ ਸਾਰੀਆਂ 28 ਸੀਟਾਂ ਜਿੱਤਣਾ ਜ਼ਰੂਰੀ ਹੈ।


Tanu

Content Editor

Related News