ਬਿਊਟੀ ਪਾਰਲਰ ''ਚ ਲਾੜੀ ਦਾ ਕਤਲ ਕਰਨ ਦੇ ਮਾਮਲੇ ''ਚ ਦੋਸ਼ੀ ਗ੍ਰਿਫਤਾਰ

Monday, Jul 06, 2020 - 03:26 PM (IST)

ਬਿਊਟੀ ਪਾਰਲਰ ''ਚ ਲਾੜੀ ਦਾ ਕਤਲ ਕਰਨ ਦੇ ਮਾਮਲੇ ''ਚ ਦੋਸ਼ੀ ਗ੍ਰਿਫਤਾਰ

ਰਤਲਾਮ- ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ 'ਚ 2 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਸੁਪਰਡੈਂਟ ਗੌਰਵ ਤਿਵਾੜੀ ਨੇ ਦੱਸਿਆ ਕਿ ਜਾਵਰਾ 'ਚ ਐਤਵਾਰ ਨੂੰ ਇਕ ਬਿਊਟੀ ਪਾਰਲਰ 'ਚ ਮੇਕਅੱਪ ਕਰਵਾ ਰਹੀ ਲਾੜੀ ਸੋਨੂੰ ਯਾਦਵ ਦੀ ਰਾਮ ਯਾਦਵ ਨੇ ਤੇਜ਼ਧਾਰ ਹਥਿਆਰ ਨਾਲ ਗਲ਼ ਵੱਢ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਦੇ ਬਾਅਦ ਤੋਂ ਉਹ ਫਰਾਰ ਹੋ ਗਿਆ ਸੀ ਪਰ ਮੁਖਬਿਰ ਦੀ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਵਿਆਹ ਵਾਲੇ ਘਰ ਸ਼ਗਨਾਂ ਦੀ ਥਾਂ ਪਏ ਵੈਣ, ਬਿਊਟੀ ਪਾਰਲਰ ਗਈ ਲਾੜੀ ਦਾ ਕਤਲ

ਇਸ ਕਤਲਕਾਂਡ 'ਚ ਰਾਮ ਦੇ ਸਾਥੀ ਪਵਨ ਪਾਂਚਾਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਰਾਮ ਅਤੇ ਸੋਨੂੰ ਦੀ ਪਛਾਣ ਹੋਈ ਸੀ। ਦੋਹਾਂ ਦਰਮਿਆਨ 3 ਸਾਲਾਂ ਤੱਕ ਪ੍ਰੇਮ ਪ੍ਰਸੰਗ ਚੱਲਿਆ।


author

DIsha

Content Editor

Related News