ਖੇਡਦੇ-ਖੇਡਦੇ 200 ਫੁੱਟ ਡੂੰਘੇ ਬੋਰਵੈੱਲ ''ਚ ਡਿੱਗਾ 5 ਸਾਲਾ ਮਾਸੂਮ, ਰੈਸਕਿਊ ਲਈ ਆਰਮੀ ਨੂੰ ਬੁਲਾਇਆ

Wednesday, Nov 04, 2020 - 03:11 PM (IST)

ਖੇਡਦੇ-ਖੇਡਦੇ 200 ਫੁੱਟ ਡੂੰਘੇ ਬੋਰਵੈੱਲ ''ਚ ਡਿੱਗਾ 5 ਸਾਲਾ ਮਾਸੂਮ, ਰੈਸਕਿਊ ਲਈ ਆਰਮੀ ਨੂੰ ਬੁਲਾਇਆ

ਨਿਵਾੜੀ- ਮੱਧ ਪ੍ਰਦੇਸ਼ ਦੇ ਨਿਵਾੜੀ ਜ਼ਿਲ੍ਹੇ 'ਚ ਪ੍ਰਿਥਵੀਪੁਰ ਥਾਣਾ ਖੇਤਰ 'ਚ ਅੱਜ ਯਾਨੀ ਬੁੱਧਵਾਰ ਨੂੰ 5 ਸਾਲਾ ਇਕ ਬੱਚਾ ਡੂੰਘੇ ਬੋਰਵੈੱਲ 'ਚ ਡਿੱਗ ਗਿਆ। ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੋਰਵੈੱਲ ਕਰੀਬ 200 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਮਲਾ ਰੈਸਕਿਊ ਦੀਆਂ ਤਿਆਰੀਆਂ 'ਚ ਜੁਟ ਗਿਆ ਹੈ। ਰੈਸਕਿਊ ਲਈ ਫੌਜ ਦੀ ਟੀਮ ਨੂੰ ਬੁਲਾਇਆ ਗਿਆ ਹੈ।

PunjabKesari

ਇਹ ਵੀ ਪੜ੍ਹੋ : ਅਣਖ ਖਾਤਰ ਕਤਲ, ਅਣਵਿਆਹੀ ਗਰਭਵਤੀ ਧੀ ਨੂੰ ਕੁਹਾੜੀ ਮਾਰ-ਮਾਰ ਵੱਢਿਆ,ਦੋਸ਼ੀ ਮਾਂ-ਪਿਓ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ ਨਿਵਾੜੀ ਜ਼ਿਲ੍ਹੇ ਦੇ ਪ੍ਰਿਥਵੀ ਥਾਣਾ ਖੇਤਰ ਦੇ ਸ਼ੈਤਪੁਰਾ ਪਿੰਡ 'ਚ ਖੇਤ 'ਚ ਬੋਰਵੈੱਲ ਲਈ ਡੂੰਘਾ ਟੋਇਆ ਖੋਦਿਆ ਸੀ। ਟੋਇਆ ਖੁੱਲ੍ਹਾ ਹੋਇਆ ਸੀ, ਉਸ ਨੂੰ ਲੋਹੇ ਦੇ ਭਾਂਡੇ ਨਾਲ ਢੱਕਿਆ ਗਿਆ ਸੀ। ਹਰਿਕਿਸ਼ਨ ਦਾ 5 ਸਾਲਾ ਪੁੱਤਰ ਪ੍ਰਹਿਲਾਦ ਕੁਸ਼ਵਾਹਾ ਇਸ ਟੋਏ ਕੋਲ ਖੇਡ ਰਿਹਾ ਸੀ। ਖੇਡਦੇ-ਖੇਡਦੇ ਉਸ ਨੇ ਟੋਏ ਦੇ ਉੱਪਰ ਰੱਖੇ ਭਾਂਡੇ ਨੂੰ ਹਟਾ ਦਿੱਤਾ, ਜਿਸ ਕਾਰਨ ਉਹ ਬੋਰਵੈੱਲ 'ਚ ਡਿੱਗ ਗਿਆ।

ਇਹ ਵੀ ਪੜ੍ਹੋ : ਮਾਂ-ਪਿਓ ਨੇ ਚੁੰਨੀ ਨਾਲ ਗਲ਼ਾ ਘੁੱਟ ਕੇ ਸਮੁੰਦਰੀ ਤੱਟ 'ਤੇ ਸੁੱਟੀ ਧੀ, ਹੋਸ਼ ਆਉਣ 'ਤੇ ਖੁੱਲ੍ਹੇ ਕਈ ਰਾਜ਼


author

DIsha

Content Editor

Related News