ਮੱਧ ਪ੍ਰਦੇਸ਼: 3 ਕੇਂਦਰੀ ਮੰਤਰੀ ਚੋਣ ਮੈਦਾਨ ''ਚ, ਕੀ ਜੋਤੀਰਾਦਿੱਤਿਆ ਸਿੰਧੀਆ ਲੜਣਗੇ ਪਹਿਲੀ ਵਿਧਾਨ ਸਭਾ ਚੋਣ?

Wednesday, Oct 11, 2023 - 01:42 PM (IST)

ਸ਼ਿਵਪੁਰੀ- ਜਦੋਂ ਤੋਂ ਸਾਬਕਾ ਵਿਧਾਇਕ ਯਸ਼ੋਧਰਾ ਰਾਜੇ ਸਿੰਧੀਆ ਨੇ ਮੱਧ ਪ੍ਰਦੇਸ਼ ਦੀ ਸ਼ਿਵਪੁਰੀ ਸੀਟ ਤੋਂ ਚੋਣ ਲੜਨ ਦੀ ਆਪਣੀ ਇੱਛਾ ਨਾ ਹੋਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਇਹ ਕਿਆਸ ਲਾਏ ਜਾ ਰਹੇ ਹਨ ਕਿ ਕੀ ਉਨ੍ਹਾਂ ਦੇ ਭਤੀਜੇ ਅਤੇ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਇਸ ਸੀਟ 'ਤੇ ਚੋਣ ਲੜਨਗੇ ਜਾਂ ਨਹੀਂ? ਹਾਲਾਂਕਿ ਭਾਜਪਾ ਇਸ ਮੁੱਦੇ 'ਤੇ ਵੰਡੀ ਹੋਈ ਹੈ ਕਿ ਸਿੰਧੀਆ ਇਸ ਵਾਰ ਵਿਧਾਨ ਸਭਾ ਦੀ ਸ਼ੁਰੂਆਤ ਕਰਨਗੇ ਜਾਂ ਉਹ ਕੇਂਦਰੀ ਭੂਮਿਕਾ ਨੂੰ ਤਰਜੀਹ ਦੇਣਾ ਜਾਰੀ ਰੱਖਣਗੇ। ਹਾਲਾਂਕਿ ਜ਼ਿਆਦਾਤਰ ਇਸ ਨੁਕਤੇ 'ਤੇ ਸਹਿਮਤ ਹਨ ਕਿ ਸਿੰਧੀਆ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਬਾਅਦ ਮੱਧ ਪ੍ਰਦੇਸ਼ ਭਾਜਪਾ ਦੇ "ਦੂਜੇ ਸਭ ਤੋਂ ਪ੍ਰਸਿੱਧ ਨੇਤਾ" ਹਨ।

ਇਹ ਵੀ ਪੜ੍ਹੋ-  5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਵੱਜਿਆ 'ਬਿਗੁਲ', ਚੋਣ ਕਮਿਸ਼ਨ ਵਲੋਂ ਤਾਰੀਖ਼ਾਂ ਦਾ ਐਲਾਨ

ਸਿੰਧੀਆ ਗੁਨਾ-ਸ਼ਿਵਪੁਰੀ ਖੇਤਰ 'ਚ ਸਰਗਰਮੀ ਨਾਲ ਪ੍ਰਚਾਰ ਕਰ ਰਹੇ ਹਨ, ਜਿਸ ਦੀ ਉਹ ਲੰਬੇ ਸਮੇਂ ਤੋਂ ਲੋਕ ਸਭਾ 'ਚ ਨੁਮਾਇੰਦਗੀ ਕਰਦੇ ਆ ਰਹੇ ਹਨ। ਉਹ ਸੂਬਾਈ ਚੋਣਾਂ ਲੜਨ ਦੇ ਚਾਹਵਾਨ ਨਹੀਂ ਜਾਪਦੇ। ਭਾਜਪਾ ਦੇ ਰਣਨੀਤੀਕਾਰ ਨੇ ਕਿਹਾ ਤਿੰਨ ਕੇਂਦਰੀ ਮੰਤਰੀਆਂ ਸਮੇਤ ਸੱਤ ਸੰਸਦ ਮੈਂਬਰਾਂ ਨੂੰ ਮੈਦਾਨ ਵਿਚ ਉਤਾਰੇ ਜਾਣ ਤੋਂ ਬਾਅਦ ਕੁਝ ਵੀ ਹੋ ਸਕਦਾ ਹੈ। ਭਾਜਪਾ ਨੇ ਲਿਸਟ 'ਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਨਾਂ ਰੱਖ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਦੋਂ ਤੋਂ ਅਟਕਲਾਂ ਲੱਗ ਰਹੀਆਂ ਸਨ ਕਿ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਸਿੰਧੀਆ ਨੂੰ ਵੀ ਵਿਧਾਨ ਸਭਾ ਚੋਣਾਂ ਵਿਚ ਉਤਾਰਿਆ ਜਾ ਸਕਦਾ ਹੈ। ਹਾਲਾਂਕਿ ਹੁਣ ਤੱਕ ਉਨ੍ਹਾਂ ਦੇ ਨਾਂ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ।

ਇਹ ਵੀ ਪੜ੍ਹੋ-  ਸਨਸਨੀਖੇਜ਼ ਵਾਰਦਾਤ: ਸਬ-ਇੰਸਪੈਕਟਰ ਨੇ ਗਰਭਵਤੀ ਪਤਨੀ ਨੂੰ ਮਾਰੀਆਂ ਗੋਲੀਆਂ, ਵਜ੍ਹਾ ਕਰੇਗੀ ਹੈਰਾਨ

ਪਾਰਟੀ ਦੇ ਸੂਤਰਾਂ ਦਾ ਮੰਨਣਾ ਹੈ ਕਿ ਸਿੰਧੀਆ 17 ਨਵੰਬਰ ਦੀ ਚੋਣ ਲੜਨਗੇ ਕਿਉਂਕਿ ਇਹ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਪ੍ਰਹਿਲਾਦ ਸਿੰਘ ਪਟੇਲ ਅਤੇ ਫੱਗਨ ਸਿੰਘ ਕੁਲਸਤੇ ਦੇ ਨਾਲ ਇਕ ਮਹੱਤਵਪੂਰਨ ਚੋਣ ਹੈ। ਸਿੰਧੀਆ ਦੇ ਭਵਿੱਖ ਬਾਰੇ ਸਪੱਸ਼ਟਤਾ 15 ਅਕਤੂਬਰ ਤੱਕ ਹੋਣ ਦੀ ਸੰਭਾਵਨਾ ਹੈ ਜਦੋਂ ਭਾਜਪਾ ਵੱਲੋਂ MP ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ 2018 ਪਰ ਕਾਂਗਰਸ ਵੱਲੋਂ ਵਿਧਾਨ ਸਭਾ ਟਿਕਟ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਸਿੰਧੀਆ ਨੇ ਪਾਰਟੀ ਛੱਡ ਦਿੱਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News