ਮੱਧ ਪ੍ਰਦੇਸ਼ ਦੀ ਨਿਕਿਤ ਪੋਰਵਾਲ ਸਿਰ ਸਜਿਆ ‘ਫੇਮਿਨਾ ਮਿਸ ਇੰਡੀਆ ਵਰਲਡ 2024’ ਦਾ ਤਾਜ
Thursday, Oct 17, 2024 - 06:41 PM (IST)
ਮੁੰਬਈ (ਏਜੰਸੀ)- ਮੱਧ ਪ੍ਰਦੇਸ਼ ਦੀ ਨਿਕਿਤਾ ਪੋਰਵਾਲ ਨੂੰ ‘ਫੇਮਿਨਾ ਮਿਸ ਇੰਡੀਆ ਵਰਲਡ 2024’ ਦਾ ਤਾਜ ਪਹਿਨਾਇਆ ਗਿਆ ਹੈ ਅਤੇ ਉਹ ‘ਮਿਸ ਵਰਲਡ’ ਸੁੰਦਰਤਾ ਮੁਕਾਬਲੇ ’ਚ ਦੇਸ਼ ਦੀ ਅਗਵਾਈ ਕਰੇਗੀ। ਪੋਰਵਾਲ ਮੱਧ ਪ੍ਰਦੇਸ਼ ਦੇ ਉੱਜੈਨ ’ਚ ਜੰਮੀ-ਪਲੀ ਹੈ। ਉਨ੍ਹਾਂ ਨੂੰ ਬੁੱਧਵਾਰ ਨੂੰ ਆਯੋਜਿਤ, ਸਿਤਾਰਿਆਂ ਨਾਲ ਸਜੇ ਪ੍ਰੋਗਰਾਮ ’ਚ ਜੇਤੂ ਐਲਾਨਿਆ ਗਿਆ।
ਇਹ ਵੀ ਪੜ੍ਹੋ: ਟਰੂਡੋ ਸਰਕਾਰ ਦੇ ਬੇਬੁਨਿਆਦ ਦੋਸ਼ਾਂ ਕਾਰਨ ਭਾਰਤ-ਕੈਨੇਡਾ ਵਿਚਾਲੇ ਮੌਜੂਦਾ ਤਣਾਅ ਵਧਿਆ: ਵਿਦੇਸ਼ ਮੰਤਰਾਲਾ
ਪੋਰਵਾਲ ਨੇ ਇਕ ਬਿਆਨ ’ਚ ਕਿਹਾ, 'ਇਸ ਭਾਵਨਾ ਨੂੰ ਮੈਂ ਬਿਆਨ ਨਹੀਂ ਕਰ ਸਕਦੀ ਅਤੇ ਮੈਂ ਅਜੇ ਵੀ ਓਨੀ ਹੀ ਹੈਰਾਨ ਅਤੇ ਘਬਰਾਈ ਹੋਈ ਹਾਂ ਜਿੰਨਾ ਮੈਂ ਤਾਜ ਪਹਿਨਾਏ ਜਾਣ ਤੋਂ ਪਹਿਲਾਂ ਮਹਿਸੂਸ ਕਰ ਰਹੀ ਸੀ। ਇਹ ਸੁਪਨੇ ਵਰਗਾ ਲੱਗਦਾ ਹੈ ਪਰ ਜਦੋਂ ਮੈਂ ਆਪਣੇ ਮਾਤਾ-ਪਿਤਾ ਦੀਆਂ ਅੱਖਾਂ ’ਚ ਖੁਸ਼ੀ ਵੇਖਦੀ ਹਾਂ ਤਾਂ ਮੈਂ ਸ਼ੁਕਰਗੁਜ਼ਾਰੀ ਨਾਲ ਭਰ ਜਾਂਦੀ ਹਾਂ। ਯਾਤਰਾ ਅਜੇ ਸ਼ੁਰੂ ਹੀ ਹੋਈ ਹੈ ਅਤੇ ਮੇਰਾ ਸਰਵੋਤਮ ਆਉਣਾ ਅਜੇ ਬਾਕੀ ਹੈ।'
ਇਹ ਵੀ ਪੜ੍ਹੋ: ਕਰਨਾਲ ਦੀ ਕਲਾਕਾਰ ਨੇ ਬਾਲ ਮਜ਼ਦੂਰੀ 'ਤੇ ਆਧਾਰਿਤ ਆਰਟਵਰਕ ਲਈ ਬ੍ਰਿਟੇਨ 'ਚ ਜਿੱਤਿਆ ਪੁਰਸਕਾਰ
ਦਾਦਰਾ ਅਤੇ ਨਗਰ ਹਵੇਲੀ ਦੀ ਰੇਖਾ ਪਾਂਡੇ ਅਤੇ ਗੁਜਰਾਤ ਦੀ ਆਯੂਸ਼ੀ ਢੋਲਕੀਆ ਨੂੰ ਕ੍ਰਮਵਾਰ ਪਹਿਲੀ ਅਤੇ ਦੂਜੀ ‘ਰਨਰ-ਅਪ’ ਐਲਾਨਿਆ ਗਿਆ। ਇਸ ਈਵੈਂਟ ਵਿੱਚ 30 ਰਾਜਾਂ ਦੇ ਭਾਗੀਦਾਰਾਂ ਨੇ ਹਿੱਸਾ ਲਿਆ, ਜੋ 'ਮਿਸ ਇੰਡੀਆ' ਦੇ ਤਾਜ ਲਈ ਫੈਸ਼ਨ, ਪ੍ਰਤਿਭਾ ਅਤੇ ਸ਼ਖਸੀਅਤ 'ਤੇ ਅਧਾਰਿਤ ਕਈ ਦੌਰ ਦੇ ਮੁਕਾਬਲਿਆਂ ਵਿਚ ਲੰਘੀਆਂ। 1980 ਵਿੱਚ ਜੇਤੂ ਰਹੀਆਂ ਸਾਬਕਾ ਫੇਮਿਨਾ ਮਿਸ ਇੰਡੀਆ ਸੰਗੀਤਾ ਬਿਜਲਾਨੀ, ਅਦਾਕਾਰ ਰਾਘਵ ਜੁਆਲ ਅਤੇ ਗਾਇਤਰੀ ਭਾਰਦਵਾਜ ਨੇ ਵੀ ਸਟੇਜ 'ਤੇ ਪੇਸ਼ਕਾਰੀ ਦਿੱਤੀ। ਸੁੰਦਰਤਾ ਮੁਕਾਬਲੇ ਦੀ ਜਿਊਰੀ ਵਿੱਚ ਬਿਜਲਾਨੀ, ਨਿਕਿਤਾ ਮਹਿਸਾਲਕਰ, ਅਨੀਸ ਬਜ਼ਮੀ, ਨੇਹਾ ਧੂਪੀਆ, ਬੋਸਕੋ ਮਾਰਟਿਸ ਅਤੇ ਮਧੁਰ ਭੰਡਾਰਕਰ ਸ਼ਾਮਲ ਸਨ।
ਇਹ ਵੀ ਪੜ੍ਹੋ: ਆਸਟ੍ਰੇਲੀਆ: ਸਿਡਨੀ ਹਾਰਬਰ ਬ੍ਰਿਜ 'ਤੇ ਕਈ ਵਾਹਨਾਂ ਦੀ ਟੱਕਰ, 2 ਹਲਾਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8