ਮੱਧ ਪ੍ਰਦੇਸ਼: ਬੈਤੂਲ ਦੇ ਜ਼ਿਲ੍ਹਾ ਜੱਜ ਅਤੇ ਪੁੱਤਰ ਦੀ ਮੌਤ

07/26/2020 5:20:01 PM

ਬੈਤੂਲ (ਭਾਸ਼ਾ)— ਮੱਧ ਪ੍ਰਦੇਸ਼ ਦੇ ਬੈਤੂਲ ਵਿਚ ਜ਼ਿਲ੍ਹਾ ਅਦਾਲਤ ਦੇ ਜੱਜ ਅਤੇ ਉਨ੍ਹਾਂ ਦੇ ਪੁੱਤਰ ਦੀ ਕਥਿਤ ਤੌਰ ’ਤੇ ‘ਫੂਡ ਪੌਇਜਨਿੰਗ’ (ਉਲਟੀ ਅਤੇ ਦਸਤ) ਦੇ ਇਲਾਜ ਦੌਰਾਨ ਨਾਗਪੁਰ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਏ. ਐੱਸ. ਪੀ. ਸ਼ਰਧਾ ਜੋਸ਼ੀ ਨੇ ਦੱਸਿਆ ਕਿ ਬੈਤੂਲ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਹਿੰਦਰ ਤਿ੍ਰਪਾਠੀ (56) ਦੀ ਐਤਵਾਰ ਸਵੇਰੇ ਮੌਤ ਹੋ ਗਈ ਸੀ। 

ਏ. ਐੱਸ. ਪੀ. ਨੇ ਦੱਸਿਆ ਕਿ ਜੱਜ ਅਤੇ ਉਨ੍ਹਾਂ ਦੇ ਬੇਟੇ ਨੇ 20 ਜੁਲਾਈ ਨੂੰ ਪਰਿਵਾਰ ਨਾਲ ਘਰ ’ਚ ਭੋਜਨ ਕੀਤਾ। ਭੋਜਨ ਵਿਚ ਤ੍ਰਿਪਾਠੀ ਅਤੇ ਉਨ੍ਹਾਂ ਦੇ ਪੁੱਤਰ ਨੇ ਰੋਟੀ ਖਾਧੀ, ਜਦਕਿ ਤ੍ਰਿਪਾਠੀ ਦੀ ਪਤਨੀ ਨੇ ਸਿਰਫ ਚਾਵਲ ਖਾਧੇ ਸਨ। ਜੱਜ ਅਤੇ ਉਨ੍ਹਾਂ ਦੇ ਪੁੱਤਰ ਨੂੰ 23 ਜੁਲਾਈ ਨੂੰ ਬੀਮਾਰ ਹੋਣ ਤੋਂ ਬਾਅਦ ਸਥਾਨਕ ਪਾਢਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸ਼ਨੀਵਾਰ ਨੂੰ ਉਨ੍ਹਾਂ ਦੀ ਹਾਲਤ ਜ਼ਿਆਦਾ ਖਰਾਬ ਹੋਣ ’ਤੇ ਦੋਹਾਂ ਨੂੰ ਨਾਗਪੁਰ ਦੇ ਇਕ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ। 

ਏ. ਐੱਸ. ਪੀ. ਜੋਸ਼ੀ ਨੇ ਦੱਸਿਆ ਕਿ ਜਿਸ ਆਟੇ ਤੋਂ ਰੋਟੀਆਂ ਬਣਾਈਆਂ ਗਈਆਂ ਸਨ, ਉਸ ਆਟੇ ਦਾ ਨਮੂਨਾ ਜਾਂਚ ਲਈ ਭੇਜਿਆ ਜਾਵੇਗਾ। ਵਿਸਰਾ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਪੋਸਟਮਾਰਟਮ ਨਾਗਪੁਰ ਵਿਚ ਕੀਤਾ ਜਾਵੇਗਾ ਅਤੇ ਲਾਸ਼ਾਂ ਨੂੰ ਗ੍ਰਹਿ ਨਗਰ ਕਟਨੀ ਭੇਜਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Tanu

Content Editor

Related News