ਮੱਧ ਪ੍ਰਦੇਸ਼ : ਨਦੀ ਪਾਰ ਕਰਦੇ ਸਮੇਂ ਪੁਲ ''ਤੇ ਫਸੀ ਬੱਸ, ਇਸ ਤਰ੍ਹਾਂ ਬਚੀ 50 ਯਾਤਰੀਆਂ ਦੀ ਜਾਨ

Sunday, Jul 25, 2021 - 03:26 PM (IST)

ਮੱਧ ਪ੍ਰਦੇਸ਼ : ਨਦੀ ਪਾਰ ਕਰਦੇ ਸਮੇਂ ਪੁਲ ''ਤੇ ਫਸੀ ਬੱਸ, ਇਸ ਤਰ੍ਹਾਂ ਬਚੀ 50 ਯਾਤਰੀਆਂ ਦੀ ਜਾਨ

ਸ਼ਯੋਪੁਰ- ਮੱਧ ਪ੍ਰਦੇਸ਼ ਦੇ ਸ਼ਯੋਪੁਰ ਜ਼ਿਲ੍ਹੇ 'ਚ ਨਦੀ ਪਾਰ ਕਰਦੇ ਸਮੇਂ ਇਕ ਬੱਸ ਫਿਸਲ ਕੇ ਪੁਲ ਹੇਠਾਂ ਅਟਕ ਗਈ। ਹਾਲਾਂਕਿ ਪੁਲਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਸਾਰੇ 50 ਯਾਤਰੀਆਂ ਨੂੰ ਬਚਾ ਲਿਆ। ਇਹ ਘਟਨਾ ਸ਼ਯੋਪੁਰ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 70 ਕਿਲੋਮੀਟਰ ਦੂਰ ਬਰਗਵਾਂ ਪਿੰਡ 'ਚ ਮੀਠੀ ਨਦੀ ਦੇ ਉੱਪਰ ਬਣੇ ਪੁਲ 'ਤੇ ਸ਼ਨੀਵਾਰ ਨੂੰ ਹੋਈ। ਬਰਗਵਾਂ ਪੁਲਸ ਥਾਣਾ ਇੰਚਾਰਜ ਮਮਤਾ ਗੁੱਜਰ ਨੇ ਦੱਸਿਆ ਕਿ ਮੀਠੀ ਨਦੀ 'ਤੇ ਬਣੇ ਪੁਲ ਨੂੰ ਸ਼ਨੀਵਾਰ ਸ਼ਾਮ ਪਾਰ ਕਰਦੇ ਸਮੇਂ ਬੱਸ ਖੱਡ 'ਚ ਫਸ ਗਈ ਅਤੇ ਨਦੀ 'ਚ ਤੇਜ਼ ਵਹਾਅ ਕਾਰਨ ਬੱਸ ਦੇ ਪਿੱਛੇ ਦਾ ਟਾਇਰ ਹੌਲੀ-ਹੌਲੀ ਪੁਲ ਤੋਂ ਹੇਠਾਂ ਚੱਲਾ ਗਿਆ। 

ਇਹ ਵੀ ਪੜ੍ਹੋ : ਹਿਮਾਚਲ ’ਚ ਬੱਦਲ ਫਟਿਆ, 2 ਮੋਟਰ ਗੱਡੀਆਂ ਰੁੜ੍ਹੀਆਂ

ਘਟਨਾ ਤੋਂ ਬਾਅਦ ਨੇੜੇ-ਤੇੜੇ ਦੇ ਲੋਕ ਯਾਤਰੀਆਂ ਨੂੰ ਬਚਾਉਣ ਲਈ ਆਏ। ਉਨ੍ਹਾਂ ਕਿਹਾ ਕਿ ਇਸ ਵਿਚ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਬੱਸ 'ਚ ਫਸੇ ਸਾਰੇ ਯਾਤਰੀਆਂ ਨੂੰ ਨਦੀ ਤੋਂ ਬਾਹਰ ਕੱਢਿਆ ਅਤੇ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ। ਗੁੱਜਰ ਨੇ ਦੱਸਿਆ,''ਸਾਰੇ ਯਾਤਰੀ ਸੁਰੱਖਿਅਤ ਹਨ। ਕਿਸੇ ਨੇ ਪੁਲਸ 'ਚ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।''

ਇਹ ਵੀ ਪੜ੍ਹੋ : ਹਰਿਆਣਾ ’ਚ ਹੁਣ ਰਾਤ 11 ਵਜੇ ਤੱਕ ਖੁੱਲ੍ਹ ਸਕਣਗੇ ਮਾਲ ਅਤੇ ਭੀੜ ਤੋਂ ਦੂਰ ਬਣੇ ਰੈਸਟੋਰੈਂਟ


author

DIsha

Content Editor

Related News