ਬਾਇਪੇਪ ਮੋਡ ਨਾਲ ਲੈਸ ਹੈ ''ਮੇਡ ਇਨ ਇੰਡੀਆ'' ਵੈਂਟੀਲੇਟਰ: ਸਿਹਤ ਮੰਤਰਾਲਾ

07/02/2020 12:29:05 AM

ਨਵੀਂ ਦਿੱਲੀ - ਕੇਂਦਰੀ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਿਨ੍ਹਾਂ ‘ਮੇਡ ਇਨ ਇੰਡੀਆ’ ਵੈਂਟੀਲੇਟਰਾਂ ਦੀ ਸਪਲਾਈ ਕੀਤੀ ਗਈ ਹੈ ਉਹ ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ਵੈਂਟੀਲੇਟਰਾਂ 'ਚ ਬਾਇਲੇਵਲ ਪਾਜ਼ੇਟਿਵ ਏਅਰਵੇਅ ਪ੍ਰੈਸ਼ਰ (ਬਾਇਪੇਪ) ਮੋਡ ਹੈ।

ਮੰਤਰਾਲਾ ਨੇ ਇੱਕ ਬਿਆਨ 'ਚ ਕਿਹਾ, ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਗਏ ਭਾਰਤ ਬਣੇ ਕਿਫਾਇਤੀ ਵੈਂਟੀਲੇਟਰ ਮਾਡਲਾਂ ਬੀ.ਈ.ਐੱਲ. ਅਤੇ ਏ.ਜੀ.ਵੀ.ਏ. 'ਚ ਬਾਇਪੇਪ ਮੋਡ ਅਤੇ ਅਜਿਹੇ ਹੋਰ ਮੋਡ ਹਨ ਜਿਨ੍ਹਾਂ ਨੂੰ ਤਕਨੀਕੀ ਵਿਸ਼ੇਸ਼ਤਾਵਾਂ 'ਚ ਨਿਰਧਾਰਤ ਕੀਤਾ ਗਿਆ ਹੈ। ਬਾਇਪੇਪ ਇੱਕ ਸਮੱਗਰੀ ਹੈ ਜੋ ਸਰੀਰ 'ਚ ਬਿਨਾਂ ਕਿਸੇ ਨਲੀ ਦੇ ਸਾਹ ਲੈਣ 'ਚ ਮਦਦ ਕਰਦਾ ਹੈ।

ਪਹਿਲਾਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸਨ ਕਿ ਭਾਰਤ ਨਿਰਮਿਤ ਵੈਂਟੀਲੇਟਰਾਂ 'ਚ ਬਾਇਪੇਪ ਮੋਡ ਨਹੀਂ ਹੈ। ਮੰਤਰਾਲਾ ਨੇ ਆਪਣੇ ਬਿਆਨ 'ਚ ਕਿਹਾ, ਕੁੱਝ ਖਬਰਾਂ ਤੋਂ ਸਿਹਤ ਮੰਤਰਾਲਾ ਦੇ ਨੋਟਿਸ 'ਚ ਆਇਆ ਹੈ ਕਿ ਭਾਰਤ ਸਰਕਾਰ ਵੱਲੋਂ ਜਿਨ੍ਹਾਂ ਵੈਂਟੀਲੇਟਰਾਂ ਦੀ ਸਪਲਾਈ ਕੀਤੀ ਗਈ ਹੈ, ਉਨ੍ਹਾਂ 'ਚ ਬਾਇਪੇਪ ਮੋਡ ਉਪਲੱਬਧ ਨਹੀਂ ਹੋਣ ਦਾ ਮੁੱਦਾ ਚੁੱਕਿਆ ਗਿਆ ਹੈ।
 


Inder Prajapati

Content Editor

Related News