ਰਾਸ਼ਟਰਪਤੀ ਦੀ ਧੀ ਦਾ ਫਰਜ਼ੀ ਟਵਿੱਟਰ ਅਕਾਊਂਟ ਬਣਾ ਕੇ ਕੀਤਾ ਟਵੀਟ, ਇੰਜੀਨੀਅਰ ਗ੍ਰਿਫ਼ਤਾਰ
Thursday, Aug 25, 2022 - 04:24 PM (IST)

ਨੋਇਡਾ– ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਧੀ ਇਤਿਸ਼੍ਰੀ ਮੁਰਮੂ ਦੇ ਨਾਂ ਤੋਂ ਫਰਜ਼ੀ ਟਵਿੱਟਰ ਅਕਾਊਂਟ ਬਣਾ ਕੇ ਟਵੀਟ ਕਰਨ ਵਾਲੇ ਇਕ ਵਿਕਅਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗ੍ਰੇਟਰ ਨੋਇਡਾ ਦੇ ਨਿੰਬਸ ਸੋਸਾਇਟੀ ’ਚ ਰਹਿਣ ਵਾਲੇ ਅਤੇ ਪੇਸ਼ੇ ਤੋਂ ਇੰਜੀਨੀਅਰ ਸ਼ੈਲੇਂਦਰ ਸ਼ੁਕਲਾ ਨੇ ਰਾਸ਼ਟਰਪਤੀ ਦੀ ਧੀ ਦੇ ਨਾਂ ਤੋਂ ਫਰਜ਼ੀ ਟਵਿੱਟਰ ਅਕਾਊਂਟ ਬਣਾ ਕੇ ਉਸ ’ਤੇ ਟਵੀਟ ਕੀਤਾ।
ਪੁਲਸ ਮੁਤਾਬਕ ਫਰਜ਼ੀ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ ਗਿਆ ਕਿ ਨਿੰਬਸ ਸੋਸਾਇਟੀ ਦੇ ਇਕ ਫਲੈਟ ’ਚ ਗੈਰ-ਕਾਨੂੰਨੀ ਹੁੱਕਾ ਬਾਰ ਚੱਲ ਰਿਹਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਜੋ ਟਵੀਟ ਕੀਤਾ ਗਿਆ ਹੈ, ਉਹ ਰਾਸ਼ਟਰਪਤੀ ਦੀ ਧੀ ਨੇ ਨਹੀਂ ਕੀਤਾ, ਸਗੋਂ ਕਿਸੇ ਵਿਅਕਤੀ ਨੇ ਫਰਜ਼ੀ ਟਵਿੱਟਰ ਅਕਾਊਂਟ ਬਣਾ ਕੇ ਟਵੀਟ ਕੀਤਾ ਹੈ। ਪੁਲਸ ਨੇ ਦੱਸਿਆ ਕਿ ਜਾਂਚ ਮਗਰੋਂ ਇੰਜੀਨੀਅਰ ਸ਼ੈਲੇਂਦਰ ਸ਼ੁਕਲਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ 3 ਮੋਬਾਇਲ ਫੋਨ ਬਰਾਮਦ ਕੀਤੇ ਹਨ।