ਦਿਮਾਗੀ ਤੌਰ ''ਤੇ ਪਾਗਲ ਮਾਂ ਨੇ ਆਪਣੀਆਂ 2 ਬੱਚੀਆਂ ਨੂੰ ਜ਼ਿੰਦਾ ਸਾੜਿਆ (ਤਸਵੀਰਾਂ)

01/20/2017 9:34:16 AM

ਛੋਟਾ ਉਦੇਪੁਰ— ਇੱਥੇ ਇਕ ਮਾਂ ਨੇ ਆਪਣੀਆਂ 2 ਬੱਚੀਆਂ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ। ਦੋਹਾਂ ਬੱਚੀਆਂ ਦਾ ਇਕ ਨਿੱਜੀ ਹਸਪਤਾਲ ''ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 
ਦਿਲ ਨੂੰ ਝੰਜੋੜ ਦੇਣ ਵਾਲੀ ਇਹ ਘਟਨਾ ਕੋਲੀਆਥਰ ਦੀ ਹੈ। ਜਿੱਥੇ ਬੁੱਧਵਾਰ ਦੀ ਸ਼ਾਮ ਨੂੰ ਢੋਕਲੀਆ ਭਾਈ ਰਾਠਵਾ ਦੇ 4 ਬੱਚਿਆਂ ''ਚੋਂ ਇਕ ਡੇਢ ਸਾਲ ਦੀ ਭਣਤੀ ਬੇਨ ਅਤੇ ਦੂਜੀ 3 ਸਾਲ ਦੀ ਸਨੀ ਬੇਨ ਨਾਂ ਦੀਆਂ 2 ਬੱਚੀਆਂ ਨੂੰ ਉਨ੍ਹਾਂ ਦੀ ਸਕੀ ਮਾਂ ਨੇ ਘਰ ਦੇ ਬਿਸਤਰ ''ਤੇ ਰੱਖ ਕੇ ਅੱਗ ਲਾ ਦਿੱਤੀ। ਘਰ ''ਚੋਂ ਧੂੰਆਂ ਨਿਕਲਦੇ ਦੇਖ ਨੇੜੇ-ਤੇੜੇ ਦੇ ਲੋਕ ਦੌੜੇ ਆਏ। ਲੋਕਾਂ ਨੇ ਅੱਗ ਬੁਝਾਈ ਤਾਂ ਦੇਖਿਆ ਕਿ ਬਿਸਤਰ ਦੇ ਹੇਠਾਂ 2 ਬੱਚੀਆਂ ਝੁਲਸੀ ਹੋਈ ਹਾਲਤ ''ਚ ਸਨ। ਦੋਹਾਂ ਨੂੰ ਤੁਰੰਤ ਇਕ ਨਿੱਜੀ ਹਸਪਤਾਲ ''ਚ ਭਰਤੀ ਕਰਵਾਇਆ ਗਿਆ। ਦੋਹਾਂ ਬੱਚਿਆਂ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ।


Disha

News Editor

Related News