ਹੁਣ ਇਸ ਕੰਪਨੀ ਨੇ ਭਾਰਤੀ ਬਾਜ਼ਾਰ ''ਚ ਉਤਾਰੀ ਕੋਰੋਨਾ ਦੀ ਦਵਾਈ ''ਕੋਵਿਹਾਲਟ'', ਜਾਣੋ ਇਕ ਗੋਲੀ ਦੀ ਕੀਮਤ
Thursday, Aug 06, 2020 - 10:06 AM (IST)
ਨਵੀਂ ਦਿੱਲੀ (ਭਾਸ਼ਾ) : ਦਵਾਈ ਖ਼ੇਤਰ ਦੀ ਪ੍ਰਮੁੱਖ ਕੰਪਨੀ ਲੁਪਿਨ ਨੇ ਬੁੱਧਵਾਰ ਨੂੰ ਕੋਵਿਡ-19 ਦੇ ਹਲਕੇ ਅਤੇ ਘੱਟ ਗੰਭੀਰ ਰੋਗੀਆਂ ਦੇ ਇਲਾਜ ਲਈ ਦਵਾਈ ਫੇਵੀਪਿਰਾਵਿਰ ਨੂੰ 'ਕੋਵਿਹਾਲਟ' ਬਰਾਂਡ ਨਾਮ ਨਾਲ ਬਾਜ਼ਾਰ ਵਿਚ ਉਤਾਰਿਆ ਹੈ। ਇਸ ਦੀ ਇਕ ਗੋਲੀ ਦਾ ਮੁੱਲ 49 ਰੁਪਏ ਰੱਖਿਆ ਗਿਆ ਹੈ। ਲੁਪਿਨ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਰੈਗੂਲੇਟਰੀ ਜਾਣਕਾਰੀ ਵਿਚ ਕਿਹਾ ਹੈ ਕਿ ਫੇਵੀਪਿਰਾਵਿਰ ਨੂੰ ਐਮਰਜੈਂਸੀ ਸਥਿਤੀ ਵਿਚ ਇਸਤੇਮਾਲ ਲਈ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਤੋਂ ਇਜਾਜ਼ਤ ਮਿਲ ਗਈ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਕੋਵਿਹਾਲਟ ਵਿਚ ਦਵਾਈ ਦੀ ਮਾਤਰਾ ਨੂੰ ਪ੍ਰਸ਼ਾਸਨ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਵਿਕਸਿਤ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਇਹ ਦਵਾਈ 200 ਮਿਲੀਗ੍ਰਾਮ ਦੀ ਗੋਲੀ ਦੇ ਰੂਪ ਵਿਚ 10 ਗੋਲੀਆਂ ਦੀ ਸਟਰਿਪ ਦੇ ਰੂਪ ਵਿਚ ਉਪਲੱਬਧ ਹੋਵੇਗੀ। ਹਰ ਇਕ ਗੋਲੀ ਦਾ ਮੁੱਲ 49 ਰੁਪਏ ਰੱਖਿਆ ਗਿਆ ਹੈ। ਲੁਪਿਨ ਦੇ ਭਾਰਤ ਖ਼ੇਤਰੀ ਫਾਰਮੂਲੇਸ਼ਨ (ਆਈ.ਆਰ.ਐਫ.) ਦੇ ਪ੍ਰਧਾਨ ਰਾਜੀਵ ਸਿੱਬਲ ਨੇ ਕਿਹਾ ਕਿ ਕੰਪਨੀ ਨੂੰ ਤਪਦਿਕ ਵਰਗੇ ਤੇਜ਼ੀ ਨਾਲ ਫੈਲਣ ਵਾਲੇ ਛੂਤ ਦੇ ਰੋਗਾਂ ਨੂੰ ਵਿਵਸਥਿਤ ਕਰਣ ਦੇ ਖ਼ੇਤਰ ਵਿਚ ਜੋ ਅਨੁਭਵ ਹੈ, ਉਸ ਦਾ ਮੁਨਾਫ਼ਾ ਉਹ ਉਠਾ ਸਕੇਗੀ। ਉਹ ਆਪਣੇ ਮਜ਼ਬੂਤ ਵੰਡ ਨੈੱਟਵਰਕ ਅਤੇ ਮੈਦਾਨੀ ਖ਼ੇਤਰ ਵਿਚ ਕੰਮ ਕਰਣ ਵਾਲੇ ਕਾਰਜਬਲ ਦੇ ਬਲਬੂਤੇ ਦੇਸ਼ ਭਰ ਵਿਚ ਕੋਵਿਹਾਲਟ ਦੀ ਪਹੁੰਚ ਯਕੀਨੀ ਕਰ ਸਕੇਗੀ। ਇਸ ਤੋਂ ਪਹਿਲਾਂ ਸੰਨ ਫਾਮਾਸਿਊਟੀਕਲ ਇੰਡਸਟਰੀਜ਼ ਨੇ ਵੀ ਫੇਵੀਪਿਰਾਵਿਰ ਨੂੰ 'ਫਲਿਊਗਾਰਡ' ਬਰਾਂਡ ਨਾਮ ਤਹਿਤ ਬਾਜ਼ਾਰ ਵਿਚ ਉਤਾਰਾ ਹੈ। ਉਸ ਨੇ ਆਪਣੀ ਇਕ ਗੋਲੀ ਦੀ ਕੀਮਤ 35 ਰੁਪਏ ਰੱਖੀ ਹੈ।