ਸਾਲ ਦੀ ਤੀਜਾ ਚੰਨ ਗ੍ਰਹਿਣ ਅੱਜ, ਇਨ੍ਹਾਂ ਦੇਸ਼ਾਂ 'ਚ ਦੇਖਿਆ ਜਾ ਸਕਦਾ ਹੈ ਗ੍ਰਹਿਣ ਦਾ ਨਜ਼ਾਰਾ

Sunday, Jul 05, 2020 - 09:26 AM (IST)

ਨਵੀਂ ਦਿੱਲੀ : ਸਾਲ ਦਾ ਤੀਜਾ ਚੰਨ ਗ੍ਰਹਿਣ ਸ਼ੁਰੂ ਹੋ ਚੁੱਕਾ ਹੈ। ਭਾਰਤੀ ਸਮੇਂ ਅਨੁਸਾਰ ਗ੍ਰਹਿਣ 8 ਵੱਜ ਕੇ 54 ਮਿੰਟ 'ਤੇ ਸ਼ੁਰੂ ਹੋਇਆ ਜੋ ਕਿ 11 ਵੱਜ ਕੇ 21 ਮਿੰਟ 'ਤੇ ਖ਼ਤਮ ਹੋ ਜਾਏਗਾ। ਜੋਤਿਸ਼ਾਂ ਦੀ ਮੰਨੀਏ ਤਾਂ ਹਰ ਗ੍ਰਹਿਣ ਆਪਣੇ ਨਾਲ ਸ਼ੁਭ ਜਾਂ ਬੁਰੇ ਸੰਕੇਤ ਲੈ ਕੇ ਆਉਂਦਾ ਹੈ ਪਰ ਇਸ ਵਾਰ ਗ੍ਰਹਿਣ ਦੀ ਤੀਕੜੀ ਸੰਕਟ ਦਾ ਸੰਕੇਤ ਦੇ ਰਹੀ ਹੈ। ਇਕ ਹੀ ਮਹੀਨੇ ਵਿਚ ਸੂਰਜ ਗ੍ਰਹਿਣ ਤੋਂ ਪਹਿਲਾਂ ਅਤੇ ਬਾਅਦ ਲੱਗੇ ਚੰਨ ਗ੍ਰਹਿਣ ਨੂੰ ਜੋਤਿਸ਼ ਦੇ ਜਾਣਕਾਰ ਚੰਗਾ ਨਹੀਂ ਮੰਨ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਪ੍ਰਭਾਵਾਂ ਨਾਲ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਪਹਿਲਾਂ 5 ਜੂਨ ਨੂੰ ਚੰਨ ਗ੍ਰਹਿਣ ਅਤੇ 21 ਜੂਨ ਨੂੰ ਸੂਰਜ ਗ੍ਰਹਿਣ ਲੱਗਾ ਸੀ ਅਤੇ 5 ਜੁਲਾਈ ਯਾਨੀ ਅੱਜ ਫਿਰ ਚੰਨ ਗ੍ਰਹਿਣ ਲੱਗ ਚੁੱਕਾ ਹੈ। ਇਹ ਉਪ ਛਾਇਆ ਚੰਨ ਗ੍ਰਹਿਣ ਹੋਵੇਗਾ ਜੋ ਭਾਰਤ ਵਿਚ ਵਿਖਾਈ ਨਹੀਂ ਦੇਵੇਗਾ ਅਤੇ ਨਾ ਹੀ ਇਸ ਦਾ ਸੂਤਕ ਮੰਨਿਆ ਜਾਵੇਗਾ।

ਇਨ੍ਹਾਂ ਦੇਸ਼ਾਂ ਵਿਚ ਦਿਖੇਗਾ ਗ੍ਰਹਿਣ
ਇਹ ਗ੍ਰਹਿਣ ਯੂਰਪ, ਅਮਰੀਕਾ ਅਤੇ ਆਸਟ੍ਰੇਲੀਆ, ਪੈਸੀਫਿਕ ਅਤੇ ਅੰਟਾਰਟੀਕਾ ਵਿਚ ਦਿਖਾਈ ਦੇਵੇਗਾ, ਜੋ ਲੱਗਭਗ 2 ਘੰਟੇ 43 ਮਿੰਟ ਤੱਕ ਰਹੇਗਾ।  

ਇਸ ਚੰਨ ਗ੍ਰਹਿਣ 'ਚ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਪਾਬੰਦੀ
ਭਾਰਤ ਵਿਚ ਇਸ ਗ੍ਰਹਿਣ ਵਿਚ ਕਿਸੇ ਵੀ ਤਰ੍ਹਾਂ ਦਾ ਕੰਮ ਕੀਤਾ ਜਾ ਸਕਦਾ ਹੈ। ਸੂਤਕ ਕਾਲ ਨਾ ਹੋਣ ਕਾਰਨ ਇਸ ਗ੍ਰਹਿਣ ਦਾ ਪ੍ਰਭਾਵ ਨਹੀਂ ਰਹੇਗਾ।

ਕੀ ਹੁੰਦਾ ਹੈ ਚੰਨ ਗ੍ਰਹਿਣ
ਹਰ ਸਾਲ ਗ੍ਰਹਿਣ ਲੱਗਦਾ ਹੈ। ਇਨ੍ਹਾਂ ਦੀ ਗਿਣਤੀ ਘੱੱਟ ਤੋਂ ਘੱਟ 4 ਅਤੇ ਵੱਧ ਤੋਂ ਵੱਧ 6 ਹੁੰਦੀ ਹੈ। ਸਾਲ 2020 ਵਿਚ ਕੁੱਲ ਗ੍ਰਹਿਣ ਹਨ, ਜਿਨ੍ਹਾਂ ਵਿਚੋਂ 3 ਗ੍ਰਹਿਣ ਪਹਿਲਾਂ ਹੀ ਲੱਗ ਚੁੱਕੇ ਹਨ। ਗ੍ਰਹਿਣ ਇਕ ਖਗੋਲੀਯ ਘਟਨਾ ਹੈ। ਚੰਨ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਚੰਨ ਅਤੇ ਸੂਰਜ ਵਿਚਾਲੇ ਪ੍ਰਿਥਵੀ ਆ ਜਾਂਦੀ ਹੈ। ਉਥੇ ਹੀ ਪ੍ਰਿਥਵੀ ਅਤੇ ਸੂਰਜ ਵਿਚਾਲੇ ਜਦੋਂ ਚੰਨ ਆਉਂਦਾ ਹੈ ਤਾਂ ਸੂਰਜ ਗ੍ਰਹਿਣ ਲੱਗਦਾ ਹੈ।

ਕਿਵੇਂ ਦੇਖੀਏ ਗ੍ਰਹਿਣ
ਚੰਨ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਦੇਖਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਇਹ ਗ੍ਰਹਿਣ ਭਾਰਤ ਵਿਚ ਦਿਖਾਈ ਨਹੀਂ ਦੇਵੇਗਾ ਪਰ ਇਸ ਖਗੋਲੀਯ ਘਟਨਾ ਵਿਚ ਦਿਲਚਸਪੀ ਰੱਖਣ ਵਾਲੇ ਗ੍ਰਹਿਣ ਦਾ ਨਜ਼ਾਰਾ ਆਨਲਾਈਨ ਦੇਖ ਸਕਦੇ ਹਨ।


cherry

Content Editor

Related News