ਮਾਂ ਤੋਂ ਪਿਆਰੀ ਹੋਈ ਪਬਜੀ ਗੇਮ; ਬੇਵੱਸ ਪਿਓ ਦੀ ਪੁਲਸ ਨੂੰ ਅਪੀਲ- ਮੇਰੇ ਕਾਤਲ ਪੁੱਤ ਨੂੰ ਬਖ਼ਸ਼ ਦਿਓ
Thursday, Jun 09, 2022 - 03:45 PM (IST)
ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਵਾਪਰੀ ਦਿਲ ਨੂੰ ਝੰਜੋੜ ਦੇਣ ਵਾਲੀ ਵਾਰਦਾਤ ਨੇ ਹਰ ਕਿਸੇ ਨੂੰ ਸੁੰਨ ਕਰ ਦਿੱਤਾ ਹੈ। 16 ਸਾਲ ਦੇ ਮੁੰਡੇ ਨੇ ਪਣਬੀ ਗੇਮ ਖੇਡਣ ਤੋਂ ਮਨਾ ਕਰਨ ’ਤੇ ਆਪਣੀ ਮਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਕਿਉਂਕਿ ਮਾਂ ਉਸ ਨੂੰ ਗੇਮ ਖੇਡਣ ਤੋਂ ਰੋਕਦੀ ਸੀ। ਇਸ ਮਾਮਲੇ ’ਚ ਹੈਰਾਨ ਕਰਦੀ ਗੱਲ ਸਾਹਮਣੇ ਆਈ ਹੈ ਕਿ ਪਿਤਾ ਨੇ ਦੋਸ਼ੀ ਪੁੱਤਰ ਨੂੰ ਮੁਆਫ਼ ਕਰਨ ਦੀ ਅਪੀਲ ਕੀਤੀ ਹੈ। ਪਿਤਾ ਦਾ ਕਹਿਣਾ ਹੈ ਕਿ ਪਤਨੀ ਤਾਂ ਚਲੀ ਗਈ, ਹੁਣ ਇਕਲੌਤਾ ਪੁੱਤਰ ਨਾ ਮੈਥੋਂ ਦੂਰ ਹੋ ਜਾਵੇ। ਹਾਲਾਂਕਿ ਪਿਤਾ ਦੀ ਇਸ ਅਪੀਲ ’ਤੇ ਪੁਲਸ ਨੇ ਕਾਨੂੰਨੀ ਕਾਰਵਾਈ ਦਾ ਹਵਾਲਾ ਦਿੱਤਾ ਹੈ।
ਇਹ ਵੀ ਪੜ੍ਹੋ- 'ਪਬਜੀ' ਖੇਡਣ ਤੋਂ ਰੋਕਦੀ ਸੀ ਮਾਂ, ਨਾਬਾਲਗ ਪੁੱਤ ਨੇ ਗੋਲੀ ਮਾਰ ਕੀਤਾ ਕਤਲ (ਵੀਡੀਓ)
ਪੁਲਸ ਪੁੱਛ-ਗਿੱਛ ’ਚ ਦਿੱਤੇ ਹੈਰਾਨ ਕਰਨ ਵਾਲੇ ਜਵਾਬ-
ਓਧਰ ਪੁਲਸ ਹਿਰਾਸਤ ’ਚ ਕਾਤਲ ਪੁੱਤਰ ਨੂੰ ਅਜੇ ਵੀ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ ਹੈ। ਪੁਲਸ ਪੁੱਛ-ਗਿੱਛ ਦੌਰਾਨ ਉਸ ਨੇ ਕਈ ਹੈਰਾਨ ਕਰਨ ਵਾਲੇ ਜਵਾਬ ਦਿੱਤੇ ਹਨ। ਜਦੋਂ ਦੋਸ਼ੀ ਪੁੱਤਰ ਤੋਂ ਪਛਤਾਵਾ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਕੋਈ ਦੁੱਖ ਨਹੀਂ ਹੈ। ਪੁੱਛ-ਗਿੱਛ ’ਚ ਮੁੰਡੇ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਦਾ ਕਤਲ ਰਾਤ ਨੂੰ ਸੌਂਦੇ ਸਮੇਂ ਪਾਪਾ ਦੀ ਲਾਇਸੈਂਸੀ ਬੰਦੂਕ ਨਾਲ ਗੋਲੀਆਂ ਮਾਰ ਕੇ ਕੀਤਾ।
ਇਹ ਵੀ ਪੜ੍ਹੋ- ਦਾਦਾ-ਦਾਦੀ ਜਾਂ ਨਾਨਾ-ਨਾਨੀ, ਕੋਰੋਨਾ ਨਾਲ ਅਨਾਥ ਬੱਚੇ ’ਤੇ ਕਿਸ ਦਾ ਹੱਕ? SC ਨੇ ਸੁਣਾਇਆ ਫ਼ੈਸਲਾ
ਕਤਲ ਮਗਰੋਂ ਛੋਟੀ ਭੈਣ ਨੂੰ ਰਿਹਾ ਧਮਕਾਉਂਦਾ-
ਕਾਤਲ ਮੁੰਡਾ ਘਟਨਾ ਤੋਂ ਬਾਅਦ ਆਪਣੀ 9 ਸਾਲ ਛੋਟੀ ਭੈਣ ਨੂੰ ਚੁੱਪ ਰਹਿਣ ਦੀ ਲਗਾਤਾਰ ਧਮਕੀ ਦਿੰਦਾ ਰਿਹਾ। ਮਾਂ ਦਾ ਕਤਲ ਕਰਨ ਮਗਰੋਂ ਉਹ ਦੋਸਤਾਂ ਨਾਲ ਕ੍ਰਿਕਟ ਖੇਡਿਆ ਅਤੇ ਘਰ ’ਚ ਹੀ ਦੋਸਤਾਂ ਨਾਲ ਪਾਰਟੀ ਕਰਦਾ ਰਿਹਾ। ਲਾਸ਼ ਦੀ ਬਦਬੂ ਲੁਕਾਉਣ ਲਈ ਘਰ ’ਚ ਰੂਮ ਫਰੈਸ਼ਨਰ ਛਿੜਕਦਾ ਰਿਹਾ। ਪੁਲਸ ਨੇ ਜਦੋਂ ’ਚ ਪਾਰਟੀ ਕਰਨ ’ਤੇ ਸਵਾਲ ਕੀਤਾ ਤਾਂ ਉਸ ਨੇ ਕਿਹਾ ਕਿ ਰਾਤ ਦੇ ਸਮੇਂ ਡਰ ਗਿਆ ਸੀ ਅਤੇ ਬਹੁਤ ਦਿਨਾਂ ਤੋਂ ਉਨ੍ਹਾਂ ਨਾਲ ਮੂਵੀ ਨਹੀਂ ਵੇਖੀ ਸੀ ਅਤੇ ਉਹ ਸਭ ਖੇਡ ਲਈ ਕਹਿ ਰਹੇ ਸਨ ਤਾਂ ਮੈਂ ਕਿਹਾ ਕਿ ਚਲੋ ਘਰ ਆ ਜਾਓ।
ਇਹ ਵੀ ਪੜ੍ਹੋ: ਬੇਰਹਿਮ ਬਣੀ ਮਾਂ, ਹੋਮਵਰਕ ਨਾ ਕਰਨ ’ਤੇ ਹੱਥ-ਪੈਰ ਬੰਨ੍ਹ ਕੇ ਬੱਚੀ ਨੂੰ ਤਪਦੀ ਛੱਤ ’ਤੇ ਲਿਟਾਇਆ
ਜ਼ਿਕਰਯੋਗ ਹੈ ਕਿ ਪਬਜੀ ਗੇਮ ਨਾ ਖੇਡਣ ਦੇਣ ਤੋਂ ਨਾਰਾਜ਼ ਮੁੰਡੇ ਨੇ ਸ਼ਨੀਵਾਰ ਦੇਰ ਰਾਤ ਆਪਣੀ ਸੁੱਤੀ ਪਈ ਮਾਂ ਨੂੰ ਗੋਲੀ ਮਾਰ ਦਿੱਤੀ। ਉਸ ਨੇ ਮਾਂ ਦੀ ਲਾਸ਼ 2 ਦਿਨਾਂ ਤੱਕ ਕਮਰੇ 'ਚ ਬਦ ਰੱਖੀ। ਮ੍ਰਿਤਕਾ ਦੇ ਪਤੀ ਫ਼ੌਜ ’ਚ ਨੌਕਰੀ ਕਰਦੇ ਹਨ, ਜੋ ਘਟਨਾ ਮਿਲਣ ’ਤੇ ਪੱਛਮੀ ਬੰਗਾਲ ਤੋਂ ਬੁੱਧਵਾਰ ਨੂੰ ਲਖਨਊ ਪਹੁੰਚੇ।