'ਕੋਰੋਨਾ ਵਾਲਾ ਬਾਬਾ' ਵਾਇਰਸ ਤੋਂ ਬਚਾਅ ਲਈ ਦਿੰਦਾ ਸੀ ਤਾਬੀਜ਼, ਚੜ੍ਹਿਆ ਪੁਲਸ ਅੜਿੱਕੇ
Sunday, Mar 15, 2020 - 11:51 AM (IST)

ਲਖਨਊ— ਦੁਨੀਆ ਭਰ ਦੇ ਕਰੀਬ 140 ਦੇਸ਼ਾਂ 'ਚ ਫੈਲਿਆ ਕੋਰੋਨਾ ਵਾਇਰਸ ਦਰਮਿਆਨ ਅੰਧਵਿਸ਼ਵਾਸ ਦਾ ਬਜ਼ਾਰ ਵੀ ਗਰਮ ਹੈ। ਇਸ ਬੀਮਾਰੀ ਨੂੰ ਕਮਾਈ ਦਾ ਜ਼ਰੀਆ ਬਣਾਉਣ ਵਾਲੇ ਤਾਂਤਰਿਕ ਬਾਬਾ ਅਤੇ ਝਾੜ-ਫੂਕ ਕਰਨ ਵਾਲਾ ਢੋਂਗੀ ਬਾਬਾ ਵੀ ਸਾਹਮਣੇ ਆ ਗਿਆ ਹੈ, ਜੋ ਮਹਿਜ 10-11 ਰੁਪਏ 'ਚ ਕੋਰੋਨਾ ਵਾਇਰਸ ਨੂੰ ਦੂਰ ਭਜਾਉਣ ਦਾ ਦਾਅਵਾ ਕਰ ਰਿਹਾ ਸੀ। 11 ਰੁਪਏ ਦੇ ਤਾਬੀਜ਼ ਤੋਂ ਕੋਰੋਨਾ ਵਾਇਰਸ ਦਾ ਇਲਾਜ ਕਰਨ ਦਾ ਦਾਅਵਾ ਕਰਨ ਵਾਲੇ ਅਹਿਮਦ ਸਿੱਦੀਕੀ ਨਾਂ ਦੇ ਵਿਅਕਤੀ ਨੂੰ ਵਜੀਰਗੰਜ ਪੁਲਸ ਨੇ ਗ੍ਰਿਫਤਾਰ ਕੀਤਾ ਹੈ।
ਦਰਅਸਲ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਡਾਲੀਗੰਜ 'ਚ ਕਈ ਥਾਂਵਾਂ 'ਤੇ 'ਕੋਰੋਨਾ ਵਾਲੇ ਬਾਬਾ' ਦੇ ਨਾਮ ਤੋਂ ਪੋਸਟਰ ਲਾਏ ਗਏ ਸਨ, ਜਿਸ 'ਚ 11 ਰੁਪਏ ਦੇ ਤਾਬੀਜ਼ ਤੋਂ ਕੋਰੋਨਾ ਵਾਇਰਸ ਦਾ ਇਲਾਜ ਕਰਨ ਦਾ ਦਾਅਵਾ ਕੀਤਾ ਗਿਆ। ਅਹਿਮਦ ਦਾ ਦਾਅਵਾ ਸੀ ਕਿ ਜਿਨ੍ਹਾਂ ਕੋਲ ਕੋਰੋਨਾ ਦੇ ਇਲਾਜ ਅਤੇ ਮਾਸਕ ਲਈ ਪੈਸੇ ਨਹੀਂ ਹਨ, ਉਹ 11 ਰੁਪਏ ਦੇ ਤਾਬੀਜ਼ ਤੋਂ ਖੁਦ ਨੂੰ ਸੁਰੱਖਿਅਤ ਰੱਖ ਸਕਦੇ ਹਨ। ਇਹ ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤਾਂ ਪੁਲਸ ਹਰਕਤ ਵਿਚ ਆਈ ਅਤੇ ਪੋਸਟਰ ਨੂੰ ਹਟਾ ਕੇ ਤਾਬੀਜ਼ ਬਣਾਉਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।
ਜ਼ਿਕਰਯੋਗ ਹੈ ਕਿ ਚੀਨ ਤੋਂ ਫੈਲਿਆ ਕੋਰੋਨਾ ਵਾਇਰਸ ਲਗਾਤਾਰ ਦੂਜੇ ਦੇਸ਼ਾਂ 'ਚ ਪੈਰ ਪਸਾਰ ਰਿਹਾ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ 84 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਦੋ ਮੌਤਾ ਹੋ ਚੁੱਕੀ ਹਨ, ਇਕ ਮੌਤ ਕਰਨਾਟਕ 'ਚ ਹੋਈ ਹੈ ਅਤੇ ਦੂਜੀ ਦਿੱਲੀ 'ਚ। ਦੁਨੀਆ ਭਰ 'ਚ ਇਸ ਵਾਇਰਸ ਕਾਰਨ ਮੌਤਾਂ ਦਾ ਅੰਕੜਾ 5700 ਤੋਂ ਵੱਧ ਹੈ। ਉੱਥੇ ਹੀ ਪੀੜਤਾਂ ਦੀ ਗਿਣਤੀ 1 ਲੱਖ ਤੋਂ ਵਧੇਰੇ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਵਿਦੇਸ਼ ਤੋਂ ਆਏ ਸ਼ੱਕੀ ਮਰੀਜ਼ਾਂ ਨੂੰ ਘਰੋਂ ਚੱਕ ਰਹੀ ਪੰਜਾਬ ਪੁਲਸ