ਲਖਨਊ : ''ਅਟਲ ਜੀ'' ਦੇ 94ਵੇਂ ਜਨਮ ਦਿਨ ''ਤੇ ਲੱਗੇਗੀ ਉਨ੍ਹਾਂ ਦੀ 25 ਫੁੱਟ ਉੱਚੀ ਮੂਰਤੀ
Tuesday, Dec 10, 2019 - 11:40 AM (IST)
 
            
            ਲਖਨਊ— ਭਾਰਤ ਰਤਨ ਅਤੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 25 ਫੁੱਟ ਉੱਚੀ ਮੂਰਤੀ 25 ਦਸੰਬਰ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਲਖਨਊ ਦੇ ਲੋਕਭਵਨ 'ਚ ਸਥਾਪਤ ਕੀਤੀ ਜਾਵੇਗੀ। ਅਸ਼ਟਧਾਤੂ ਦੀ 5 ਟਨ ਭਾਰੀ ਇਸ ਮੂਰਤੀ ਦਾ ਨਿਰਮਾਣ ਰਾਜਸਥਾਨ ਦੇ ਜੈਪੁਰ 'ਚ ਹੋਇਆ ਹੈ। ਇਹ ਸੋਮਵਾਰ ਨੂੰ ਟਰਾਲੇ ਦੀ ਮਦਦ ਨਾਲ ਲਖਨਊ ਪਹੁੰਚ ਗਈ ਹੈ। ਰਾਜਸਥਾਨ 'ਚ ਮੂਰਤੀ ਲੈ ਕੇ ਪਹੁੰਚੇ ਕਾਰੀਗਰ ਨੇ ਦੱਸਿਆ ਕਿ ਮੂਰਤੀ ਦਾ ਨਿਰਮਾਣ ਇਕ ਸਾਲ 'ਚ ਹੋਇਆ।
 ਮਜ਼ਦੂਰ ਦਿਨ-ਰਾਤ ਕਰ ਰਹੇ ਹਨ ਕੰਮ
ਮਜ਼ਦੂਰ ਦਿਨ-ਰਾਤ ਕਰ ਰਹੇ ਹਨ ਕੰਮ
ਇਸ ਦਾ ਕੰਮ ਬਹੁਤ ਹੀ ਬਾਰੀਕੀ ਨਾਲ ਕੀਤਾ ਗਿਆ ਹੈ। ਦੂਜੇ ਪਾਸੇ ਲੋਕਭਵਨ ਕੈਂਪਸ 'ਚ ਲੱਗਣ ਵਾਲੀ ਇਸ ਮੂਰਤੀ ਦੇ ਹੇਠਾਂ ਲੱਗਣ ਵਾਲੇ ਪੱਥਰਾਂ ਨੂੰ ਖੂਬਸੂਰਤੀ ਨਾਲ ਤਰਾਸ਼ਿਆ ਜਾ ਰਿਹਾ ਹੈ। ਲੋਕਭਵਨ 'ਚ ਕੰਮ ਕਰਨ ਰਹੇ ਕਾਰੀਗਾਰਾਂ ਨੇ ਦੱਸਿਆ ਕਿ ਮੂਰਤੀ ਲਗਾਉਣ ਲਈ ਮਜ਼ਦੂਰ ਦਿਨ-ਰਾਤ ਕੰਮ ਕਰ ਰਹੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            