ਲਖਨਊ: 22 ਥੱਪੜ ਖਾਣ ਵਾਲੇ ਕੈਬ ਡਰਾਈਵਰ ਦੀ ਰਾਜਨੀਤੀ ''ਚ ਐਂਟਰੀ

Monday, Nov 22, 2021 - 09:35 PM (IST)

ਲਖਨਊ - ਲਖਨਊ ਵਿੱਚ ਥੱਪੜ ਗਰਲ ਪ੍ਰਿਅਦਰਸ਼ਨੀ ਯਾਦਵ ਦੁਆਰਾ 22 ਥੱਪੜ ਖਾਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੇ ਕੈਬ ਡਰਾਈਵਰ ਸਆਦਤ ਅਲੀ ਨੇ ਰਾਜਨੀਤੀ ਵਿੱਚ ਐਂਟਰੀ ਕੀਤੀ ਹੈ। ਸਆਦਤ ਅਲੀ ਨੇ ਪੁਰਸ਼ਾਂ ਦੀ ਆਵਾਜ਼ ਚੁੱਕਣ ਲਈ ਸ਼ਿਵਪਾਲ ਸਿੰਘ ਯਾਦਵ ਦੀ ਪਾਰਟੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਦਾ ਪੱਲਾ ਫੜਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੁਰਸ਼ਾਂ ਦੀ ਲੜਾਈ ਲੜਣਗੇ।

ਰਾਜਨੀਤੀ ਵਿੱਚ ਐਂਟਰੀ ਕਰਨ ਦੇ ਸਵਾਲ 'ਤੇ ਕੈਬ ਡਰਾਈਵਰ ਸਆਦਤ ਅਲੀ ਦਾ ਕਹਿਣਾ ਹੈ ਕਿ ਉਹ ਦੇਸ਼ ਵਿੱਚ ਉਨ੍ਹਾਂ ਪੁਰਸ਼ਾਂ ਲਈ ਖੜ੍ਹੇ ਹੋ ਕੇ ਕੰਮ ਕਰਨਾ ਚਾਹੁੰਦੇ ਹਨ, ਜੋ ਔਰਤਾਂ ਦੇ ਦੁਆਰਾ ਪ੍ਰਤਾੜਿਤ ਹੈ। ਇਹੀ ਨਹੀਂ ਸਆਦਤ ਅਲੀ ਹੁਣ ਦੇਸ਼ਭਰ ਦੇ ਕੈਬ ਡਰਾਈਵਰ ਦੇ ਨਾਲ ਵੀ ਖੜ੍ਹੇ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਪੁਰਸ਼ਾਂ ਦੀ ਆਵਾਜ਼ ਬਣ ਕੇ ਖੜ੍ਹੇ ਰਹਿਣਗੇ।

ਕੈਬ ਡਰਾਈਵਰ ਸਆਦਤ ਅਲੀ ਮੁਤਾਬਕ, ਬਹੁਤ ਸਾਰੇ ਅਜਿਹੇ ਮਾਮਲੇ ਰਹਿੰਦੇ ਹਨ ਜਿਨ੍ਹਾਂ ਵਿੱਚ ਪੁਰਸ਼ਾਂ ਦੀ ਸੁਣਵਾਈ ਨਹੀਂ ਹੁੰਦੀ ਹੈ, ਅਜਿਹੇ ਵਿੱਚ ਮੈਨੂੰ ਅਜੇ ਤੱਕ ਨਿਆਂ ਨਹੀਂ ਮਿਲਿਆ ਹੈ, ਹੁਣ ਮੈਂ ਰਾਜਨੀਤਕ ਪਾਰਟੀ ਨਾਲ ਜੁੜ ਕੇ ਇਸ ਦੇ ਸਹਾਰੇ ਨਿਆਂ ਪਾ ਸਕਾਂਗਾ ਅਤੇ ਹੋਰ ਪੁਰਸ਼ਾਂ ਦੀ ਮਦਦ ਕਰ ਸਕਾਂਗਾ।

ਸਆਦਤ ਅਲੀ ਨਾਲ ਆਏ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਸਾਨੂੰ ਨਿਆਂ ਨਹੀਂ ਮਿਲਿਆ ਇਸ ਲਈ ਸਆਦਤ ਅਲੀ  ਨੇ ਪਾਰਟੀ 'ਚ ਸ਼ਾਮਲ ਹੋ ਗਏ ਹਨ। ਦਰਅਸਲ, ਇਸ ਸਾਲ 30 ਜੁਲਾਈ ਨੂੰ ਲਖਨਊ ਦੇ ਬਾਰਾਬਿਰਵਾ ਚੁਰਾਹੇ 'ਤੇ ਕੈਬ ਚਾਲਕ ਸਆਦਤ ਅਲੀ ਨੂੰ ਪ੍ਰਿਅਦਰਸ਼ਨੀ ਯਾਦਵ ਨੇ 22 ਥੱਪੜ ਮਾਰੇ ਸਨ, ਜਿਸ ਦਾ ਵੀਡੀਓ ਵਾਇਰਲ ਹੋਇਆ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News