ਦਿੱਲੀ ਦੇ ਉੱਪ ਰਾਜਪਾਲ ਨੇ ਪਾਣੀ ਦੇ ਬਿੱਲਾਂ ’ਚ ‘ਗਬਨ’ ਸੰਬੰਧੀ FIR ਦਰਜ ਕਰਨ ਦੇ ਦਿੱਤੇ ਹੁਕਮ

Saturday, Sep 24, 2022 - 06:43 PM (IST)

ਦਿੱਲੀ ਦੇ ਉੱਪ ਰਾਜਪਾਲ ਨੇ ਪਾਣੀ ਦੇ ਬਿੱਲਾਂ ’ਚ ‘ਗਬਨ’ ਸੰਬੰਧੀ FIR ਦਰਜ ਕਰਨ ਦੇ ਦਿੱਤੇ ਹੁਕਮ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਪਾਣੀ ਦੇ ਬਿੱਲਾਂ 'ਚ 20 ਕਰੋੜ ਰੁਪਏ ਦੇ ਕਥਿਤ ਗਬਨ ਦੇ ਦੋਸ਼ ਹੇਠ ਦਿੱਲੀ ਜਲ ਬੋਰਡ (ਡੀ.ਜੇ.ਬੀ.), ਇਕ ਬੈਂਕ ਅਤੇ ਇਕ ਨਿੱਜੀ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦਾ ਹੁਕਮ ਦਿੱਤਾ ਹੈ। ਉੱਪ ਰਾਜਪਾਲ ਦੇ ਦਫ਼ਤਰ ਦੇ ਸੂਤਰਾਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਹ ਮਾਮਲਾ ਪਹਿਲੀ ਵਾਰ 2019 ’ਚ ਸਾਹਮਣੇ ਆਇਆ ਸੀ । ਦੋਸ਼ ਹੈ ਕਿ ਨਿੱਜੀ ਕੰਪਨੀ ਨੇ ਗਾਹਕਾਂ ਤੋਂ ਕਰੀਬ 20 ਕਰੋੜ ਰੁਪਏ ਇਕੱਠੇ ਕੀਤੇ ਪਰ ਡੀ.ਜੇ.ਬੀ. ਦੇ ਬੈਂਕ ਖਾਤੇ ’ਚ ਜਮ੍ਹਾ ਨਹੀਂ ਕਰਵਾਏ। ਦੋਸ਼ਾਂ ਦੇ ਬਾਵਜੂਦ ਕੰਪਨੀ ਨੇ ਬਿੱਲਾਂ ਦੀ ਉਗਰਾਹੀ ਜਾਰੀ ਰੱਖੀ ਅਤੇ ਨਕਦੀ ਅਤੇ ਚੈੱਕਾਂ ਰਾਹੀਂ ਰਕਮ ਇਕੱਠੀ ਕੀਤੀ।

ਸੂਤਰਾਂ ਨੇ ਦੱਸਿਆ ਕਿ ਲੈਫਟੀਨੈਂਟ ਗਵਰਨਰ ਨੇ ਮੁੱਖ ਸਕੱਤਰ ਨੂੰ ਇਸ ਮਾਮਲੇ 'ਚ ਡੀ.ਜੇ.ਬੀ. ਅਤੇ ਬੈਂਕ ਦੇ ਅਧਿਕਾਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਇਸ 'ਚ ਸ਼ਾਮਲ ਕੰਪਨੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਉੱਪ ਰਾਜਪਾਲ ਨੇ 15 ਦਿਨਾਂ ਅੰਦਰ ਮਾਮਲੇ ਦੀ ਕਾਰਵਾਈ ਦੀ ਰਿਪੋਰਟ ਮੰਗੀ ਹੈ।


author

DIsha

Content Editor

Related News