ਵੱਡੀ ਖ਼ਬਰ : ਨਵੰਬਰ ਮਹੀਨੇ ਦੇ ਪਹਿਲੇ ਦਿਨ LPG ਖ਼ਪਤਕਾਰਾਂ ਨੂੰ ਰਾਹਤ, ਗੈਸ ਸਿਲੰਡਰ ਹੋਇਆ ਸਸਤਾ
Tuesday, Nov 01, 2022 - 09:01 AM (IST)
ਨਵੀਂ ਦਿੱਲੀ : ਪੂਰੇ ਦੇਸ਼ 'ਚ ਨਵੰਬਰ ਮਹੀਨੇ ਦੇ ਪਹਿਲੇ ਦਿਨ ਐੱਲ. ਪੀ. ਜੀ. ਗੈਸ ਸਿਲੰਡਰ ਸਸਤਾ ਹੋ ਗਿਆ ਹੈ। ਮੰਗਲਵਾਰ ਮਤਲਬ ਕਿ ਇਕ ਨਵੰਬਰ ਤੋਂ 19 ਕਿੱਲੋ ਵਾਲਾ ਕਮਰਸ਼ੀਅਲ ਗੈਸ ਸਿਲੰਡਰ 115.50 ਰੁਪਏ ਸਸਤਾ ਹੋ ਗਿਆ ਹੈ। ਕੇਂਦਰ ਸਰਕਾਰ ਨੇ ਐੱਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ, ਹਾਲਾਂਕਿ ਇਹ ਕਟੌਤੀ ਦੇਸ਼ ਭਰ 'ਚ ਐੱਲ. ਪੀ. ਜੀ. ਸਿਲੰਡਰ ਦੇ ਰੇਟ 'ਚ ਹੋਈ ਹੈ। ਇਹ ਵੀ ਦੱਸ ਦੇਈਏ ਕਿ ਘਰੇਲੂ ਐੱਲ. ਪੀ. ਜੀ. ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਬੀਤੀ 6 ਜੁਲਾਈ ਤੋਂ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਸਥਿਰ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਮਾਡਲ ਬੁੜੈਲ ਜੇਲ੍ਹ ਬਣ ਰਹੀ ਹਾਈਟੈੱਕ, ਕੈਦੀਆਂ ਨੂੰ ਮਿਲੇਗਾ ਲਾਭ
ਜਾਣੋ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਨਵੀਆਂ ਦਰਾਂ
ਦਿੱਲੀ 'ਚ 19 ਕਿੱਲੋ ਦੇ ਇੰਡੇਨ ਕਮਰਸ਼ੀਅਲ ਐੱਲ. ਪੀ. ਜੀ. ਸਿਲੰਡਰ ਦੀ ਨਵੀਂ ਕੀਮਤ ਹੁਣ 1744 ਰੁਪਏ ਹੋ ਗਈ ਹੈ, ਜੋ ਪਹਿਲਾਂ 1859.5 ਰੁਪਏ ਸੀ।
ਮੁੰਬਈ 'ਚ ਕਮਰਸ਼ੀਅਲ ਸਿਲੰਡਰ ਪਹਿਲਾਂ 1844 ਰੁਪਏ 'ਚ ਮਿਲਦਾ ਸੀ, ਹੁਣ ਇਹ 1696 ਰੁਪਏ 'ਚ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਪਰਾਲੀ ਸਾੜਨ ਨੂੰ ਲੈ ਕੇ ਮਾਨ ਸਰਕਾਰ ਸਖ਼ਤ, 4 ਅਧਿਕਾਰੀਆਂ ਨੂੰ ਕੀਤਾ ਮੁਅੱਤਲ
ਚੇਨੱਈ 'ਚ ਕਮਰਸ਼ੀਅਲ ਐੱਲ. ਪੀ. ਜੀ. ਸਿਲੰਡਰ ਦੀ ਕੀਮਤ ਹੁਣ 1893 ਰੁਪਏ ਹੈ, ਜਦੋਂ ਕਿ ਪਹਿਲਾਂ ਇਹ 2009.50 ਰੁਪਏ ਦਾ ਮਿਲਦਾ ਸੀ।
ਕੋਲਕਾਤਾ 'ਚ ਹੁਣ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 1846 ਰੁਪਏ ਹੋਣਗੀਆਂ, ਜਦੋਂ ਕਿ ਪਹਿਲਾਂ ਇਹ 1995.50 ਰੁਪਏ ਦਾ ਮਿਲਦਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ