ਬੀ. ਆਰ. ਐੱਸ. ਦੇ ਮੀਟਿੰਗ ਹਾਲ ’ਚ ਰਸੋਈ ਗੈਸ ਸਿਲੰਡਰ ਫਟਣ ਨਾਲ 2 ਦੀ ਮੌਤ, 6 ਜ਼ਖ਼ਮੀ
Thursday, Apr 13, 2023 - 12:09 PM (IST)

ਹੈਦਰਾਬਾਦ, (ਭਾਸ਼ਾ)– ਤੇਲੰਗਾਨਾ ਦੇ ਖੰਮਮ ਜ਼ਿਲੇ ਦੇ ਇਕ ਪਿੰਡ ’ਚ ਬੁੱਧਵਾਰ ਨੂੰ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੇ ਮੀਟਿੰਗ ਹਾਲ ’ਚ ਅੱਗ ਲੱਗਣ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋ ਗਏ।
ਹਸਪਤਾਲ ਵੱਲੋਂ ਮਿਲੀ ਜਾਣਕਾਰੀ ਅਨੁਸਾਰ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 6 ਹੋਰ ਲੋਕ ਝੁਲਸ ਗਏ ਹਨ। ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਮੀਟਿੰਗ ਹਾਲ ਦੇ ਨੇੜੇ ਪਟਾਕਾ ਫਟਣ ਨਾਲ ਇਕ ਝੋਂਪੜੀ ’ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਝੋਂਪੜੀ ’ਚ ਰੱਖਿਆ ਇਕ ਗੈਸ ਸਿਲੰਡਰ ਫਟ ਗਿਆ। ਇਸੇ ਕਾਰਨ ਇਹ ਹਾਦਸਾ ਹੋਇਆ।