ਆਮ ਆਦਮੀ ਲਈ ਵੱਡੀ ਖਬਰ, LPG ਸਿਲੰਡਰ ਬੁਕਿੰਗ ਲਈ ਫੋਨ ਨੰਬਰ ਬਦਲਿਆ

Tuesday, Oct 27, 2020 - 06:18 PM (IST)

ਆਮ ਆਦਮੀ ਲਈ ਵੱਡੀ ਖਬਰ, LPG ਸਿਲੰਡਰ ਬੁਕਿੰਗ ਲਈ ਫੋਨ ਨੰਬਰ ਬਦਲਿਆ

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਮਾਰਕੀਟਿੰਗ ਕੰਪਨੀ ਆਈ.ਓ.ਸੀ. (ਇੰਡੀਆ ਆਇਲ ਕਾਰਪੋਰੇਸ਼ਨ) ਗੈਸ ਏਜੰਸੀ 'ਇੰਡਿਅਨ' ਨਾਮਕ ਗੈਸ ਸਿਲੰਡਰ ਵੰਡ ਸੇਵਾ ਦਾ ਸੰਚਾਲਨ ਕਰਦੀ ਹੈ। ਜੇ ਤੁਸੀਂ ਇਸ ਕੰਪਨੀ ਦੇ ਘਰੇਲੂ ਐਲ.ਪੀ.ਜੀ ਸਿਲੰਡਰਾਂ ਨੂੰ ਭਰਵਾਉਣ ਦੀ ਬੁਕਿੰਗ ਸੇਵਾ ਲਈ ਮੋਬਾਈਲ ਨੰਬਰ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੇ ਤੁਸੀਂ ਇੰਡਿਅਨ ਕੰਪਨੀ ਦੇ ਗਾਹਕ ਹੋ ਤਾਂ ਹੁਣ ਤੋਂ ਤੁਸੀਂ ਪੁਰਾਣੇ ਨੰਬਰ 'ਤੇ ਗੈਸ ਬੁੱਕ ਨਹੀਂ ਕਰਵਾ ਸਕੋਗੇ। ਕੰਪਨੀ ਨੇ ਗਾਹਕਾਂ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਗੈਸ ਦੀ ਬੁਕਿੰਗ ਲਈ ਇਕ ਨਵਾਂ ਨੰਬਰ ਭੇਜਿਆ ਹੈ। ਇਸ ਨੰਬਰ ਜ਼ਰੀਏ ਤੁਸੀਂ ਗੈਸ ਰੀਫਿੱਲ ਲਈ ਸਿਲੰਡਰ ਬੁੱਕ ਕਰ ਸਕਦੇ ਹੋ।

ਇੰਡੀਅਨ ਆਇਲ ਕੰਪਨੀ ਵਲੋਂ ਜਾਰੀ ਇਸ ਨੰਬਰ ਦੀ ਵਰਤੋਂ ਇੰਡਿਅਨ ਏਜੰਸੀ ਦੇ ਦੇਸ਼ ਭਰ ਦੇ ਉਪਭੋਗਤਾ ਆਈ.ਵੀ.ਆਰ. ਜਾਂ ਐਸ.ਐਮ.ਐਸ. ਜ਼ਰੀਏ ਗੈਸ ਬੁਕਿੰਗ ਕਰਵਾ ਸਕਦੇ ਹੋ। ਇੰਡੀਅਨ ਆਇਲ ਨੇ ਦੱਸਿਆ ਕਿ ਪਹਿਲਾਂ ਐਲ.ਪੀ.ਜੀ. ਦੀ ਬੁਕਿੰਗ ਲਈ ਦੇਸ਼ ਦੇ ਵੱਖ-ਵੱਖ ਸਰਕਲਾਂ ਲਈ ਵੱਖਰੇ ਮੋਬਾਈਲ ਨੰਬਰ ਸਨ। ਹੁਣ ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਨੇ ਸਾਰੇ ਸਰਕਲਾਂ ਲਈ ਇਕੋ ਨੰਬਰ ਜਾਰੀ ਕੀਤਾ ਹੈ। ਇਸਦਾ ਮਤਲਬ ਹੈ ਕਿ ਇੰਡੇਨ ਗੈਸ ਦੇ ਗਾਹਕਾਂ ਨੂੰ ਦੇਸ਼ ਭਰ ਵਿਚ ਐਲ.ਪੀ.ਜੀ. ਸਿਲੰਡਰ ਬੁੱਕ ਕਰਨ ਲਈ 7718955555 ਨੰਬਰ 'ਤੇ ਫੋਨ ਕਾਲ, ਐਸ.ਐਮ.ਐਸ. ਦੇਣਾ ਪਏਗਾ। ਇੰਡੀਅਨ ਆਇਲ ਨੇ ਦੱਸਿਆ ਕਿ ਹੁਣ ਕੰਪਨੀ ਦੇ ਐਲਪੀਜੀ ਗਾਹਕ ਇਸ ਨੰਬਰ ਰਾਹੀਂ ਕਿਸੇ ਵੀ ਸਮੇਂ ਆਪਣੇ ਗੈਸ ਸਿਲੰਡਰ ਬੁੱਕ ਕਰਵਾ ਸਕਣਗੇ।

ਇਹ ਵੀ ਪੜ੍ਹੋ : ਦੁਨੀਆ ਦੇ ਇਨ੍ਹਾਂ 5 ਦੇਸ਼ਾਂ 'ਚ ਮਿਲ ਰਿਹਾ ਹੈ ਭਾਰਤ ਨਾਲੋਂ ਸਸਤਾ ਸੋਨਾ

ਜੇ ਤੁਸੀਂ ਕਾਲ ਕਰਕੇ ਐਲਪੀਜੀ ਸਿਲੰਡਰ ਬੁੱਕ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਦੁਆਰਾ ਦਿੱਤੇ ਨੰਬਰ  'ਤੇ ਕਾਲ ਕਰਨਾ ਪਏਗਾ। ਜੇ ਤੁਸੀਂ ਐਸ.ਐਮ.ਐਸ. ਰਾਹੀਂ ਗੈਸ ਸਿਲੰਡਰ ਬੁੱਕ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਸੁਨੇਹਾ ਭੇਜਣਾ ਪਵੇਗਾ। ਇੰਡਿਅਨ ਏਜੰਸੀ ਵਲੋਂ ਜਾਰੀ ਕੀਤੇ ਗਏ ਇਸ ਦੇਸ਼ ਵਿਆਪੀ ਨੰਬਰ ਨਾਲ, ਕੰਪਨੀ ਦੇ ਗਾਹਕਾਂ ਨੂੰ ਵੱਡੀ ਸਹੂਲਤ ਮਿਲ ਸਕਦੀ ਹੈ।

ਇਹ ਵੀ ਪੜ੍ਹੋ : Yes Bank ਦੀਆਂ 50 ਸ਼ਾਖ਼ਾਵਾਂ ਹੋਣਗੀਆਂ ਬੰਦ, ATM ਬਾਰੇ ਵੀ ਹੋ ਸਕਦੈ ਵੱਡਾ ਫ਼ੈਸਲਾ


author

Harinder Kaur

Content Editor

Related News