ਅੱਗੇ-ਅੱਗੇ ਕੁੜੀ-ਮੁੰਡਾ, ਪਿੱਛੇ-ਪਿੱਛੇ ਘਰ ਵਾਲੇ, ਇਹਨੂੰ ਕਹਿੰਦੇ ਨੇ ਭੱਜ ਕੇ ਵਿਆਹ ਕਰਵਾਉਣਾ

Wednesday, Jul 10, 2024 - 04:30 AM (IST)

ਅੱਗੇ-ਅੱਗੇ ਕੁੜੀ-ਮੁੰਡਾ, ਪਿੱਛੇ-ਪਿੱਛੇ ਘਰ ਵਾਲੇ, ਇਹਨੂੰ ਕਹਿੰਦੇ ਨੇ ਭੱਜ ਕੇ ਵਿਆਹ ਕਰਵਾਉਣਾ

ਜਾਲੌਰ- ਰਾਜਸਥਾਨ ਦੇ ਜਾਲੌਰ ਤੋਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਥੇ ਇਕ ਪ੍ਰੇਮੀ ਜੋੜਾ ਅੱਗੇ-ਅੱਗੇ ਦੌੜ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਪਿੱਛੇ ਦੌੜਦੇ ਦੇਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਘੇਰ ਲਿਆ ਸੀ। ਜਿਸ ਤੋਂ ਬਾਅਦ ਉਹ ਐੱਸ.ਪੀ. ਦਫਤਰ ਵੱਲ ਦੌੜੇ ਅਤੇ ਸੁਰੱਖਿਆ ਦੀ ਗੁਹਾਰ ਲਗਾਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਲੰਬੇ ਸਮੇਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਹੈ ਪਰ ਇਕ ਹੀ ਸਮਾਜ 'ਚੋਂ ਹਨ, ਜਿਸਦੇ ਚਲਦੇ ਪਰਿਵਾਰ ਵਾਲੇ ਇਨ੍ਹਾਂ ਦੇ ਵਿਆਹ ਦੇ ਖਿਲਾਫ ਹਨ। 

ਜਾਣਕਾਰੀ ਮੁਤਾਬਕ, ਪ੍ਰੇਮੀ ਜੋੜੇ ਨੂੰ ਪਹਿਲਾਂ ਲੱਗ ਰਿਹਾ ਸੀ ਕਿ ਪਰਿਵਾਰ ਵਾਲੇ ਦੋਵਾਂ ਦਾ ਵਿਆਹ ਕਰਵਾ ਦੇਣਗੇ ਪਰ ਜਦੋਂ ਘਰ ਵਾਲਿਆਂ ਨੇ ਉਨ੍ਹਾਂ ਦੀ ਮੰਗਣੀ ਕਿਤੇ ਹੋਰ ਕਰਵਾਉਣ ਦੀ ਸੋਚੀ ਤਾਂ ਦੋਵਾਂ ਨੇ ਘਰੋਂ ਦੌੜ ਕੇ ਮੰਦਰ 'ਚ ਜਾ ਕੇ ਵਿਆਹ ਕਰ ਲਿਆ। 

ਪ੍ਰੇਮੀ ਜੋੜੇ ਦੀ ਦੌੜਨ ਦੀ ਵੀਡੀਓ ਵਾਇਰਲ

ਵਾਇਰਲ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਫਿਲਮੀ ਅੰਦਾਜ਼ 'ਚ ਕੁੜੀ-ਮੁੰਡਾ ਦੌੜ ਰਹੇ ਹਨ ਅਤੇ ਉਨ੍ਹਾਂ ਨੂੰ ਫੜਨ ਲਈ ਪਰਿਵਾਰਕ ਮੈਂਬਰ ਉਨ੍ਹਾਂ ਦੇ ਪਿੱਛੇ ਦੌੜ ਰਹੇ ਹਨ। ਪ੍ਰੇਮੀ ਜੋੜੇ ਨੇ ਐੱਸ.ਪੀ. ਦੇ ਸਾਹਮਣੇ ਪੇਸ਼ ਹੋ ਕੇ ਸੁਰੱਖਿਆ ਦੀ ਗੁਹਾਰ ਲਗਾਈ। ਇਸ ਤੋਂ ਬਾਅਦ ਪੁਲਸ ਨੇ ਪ੍ਰੇਮੀ ਜੋੜੇ ਨੂੰ ਸੁਰੱਖਿਅਤ ਉਥੋਂ ਬਾਹਰ ਕੱਢਿਆ। 

ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਐੱਸ.ਪੀ. ਗਿਆਨਚੰਦ ਯਾਦਵ ਆਪਣੇ ਦਫਤਰ 'ਚ ਮੌਜੂਦ ਸਨ। ਜਾਲੌਰ ਕੋਤਵਾਲੀ 'ਚ ਕੁੜੀ ਦੀ ਗੁੰਮਸ਼ੁਦਗੀ ਦਰਜ ਸੀ। ਪੁਲਸ ਦੋਵਾਂ ਨੂੰ ਥਾਣੇ ਲੈ ਕੇ ਗਈ ਅਤੇ ਵੀਡੀਓਗ੍ਰਾਫੀ 'ਚ ਬਿਆਨ ਦਰਜ ਕੀਤੇ। ਕੁੜੀ ਅਤੇ ਮੁੰਡੇ ਨੇ ਦੱਸਿਆ ਕਿ ਉਹ ਬਾਲਗ ਹਨ ਅਤੇ ਆਪਣੀ ਮਰਜ਼ੀ ਨਾਲ ਉਕ-ਦੂਜੇ ਨਾਲ ਰਹਿਣਾ ਚਾਹੁੰਦੇ ਹਨ। ਉਹ ਆਪਣੇ ਮਾਤਾ-ਪਿਤਾ ਦੇ ਨਾਲ ਇਸ ਸ਼ਰਤ 'ਤੇ ਜਾਣ ਲਈ ਤਿਆਰ ਹੋਏ ਕਿ ਉਨ੍ਹਾਂ ਦਾ ਵਿਆਹ ਜਲਦੀ ਕਰਵਾਇਆ ਜਾਵੇ। 


author

Rakesh

Content Editor

Related News