ਲਵ ਜਿਹਾਦ ਵਿਰੁੱਧ UP ਸਰਕਾਰ ਦੇ ਆਰਡੀਨੈਂਸ ਨੂੰ ਰਾਜਪਾਲ ਦੀ ਮਨਜ਼ੂਰੀ, ਅੱਜ ਤੋਂ ਲਾਗੂ
Saturday, Nov 28, 2020 - 12:16 PM (IST)
ਲਖਨਊ- ਉੱਤਰ ਪ੍ਰਦੇਸ਼ 'ਚ ਲਵ ਜਿਹਾਦ ਵਿਰੁੱਧ ਸੂਬਾ ਸਰਕਾਰ ਵਲੋਂ ਪਾਸ ਆਰਡੀਨੈਂਸ ਨੂੰ ਰਾਜਪਾਲ ਆਨੰਦੀਬੇਨ ਪਟੇਲ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਇਹ ਨਵਾਂ ਕਾਨੂੰਨ ਅੱਜ ਤੋਂ ਯੂ.ਪੀ. 'ਚ ਲਾਗੂ ਹੋ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੀ ਪ੍ਰਧਾਨਗੀ 'ਚ ਪਿਛਲੇ ਮੰਗਲਵਾਰ ਨੂੰ ਕੈਬਨਿਟ ਦੀ ਬੈਠਕ 'ਚ ਇਸ ਆਰਡੀਨੈਂਸ ਨੂੰ ਮਨਜ਼ੂਰੀ ਦਿੱਤੀ ਗਈ ਸੀ। ਉੱਤਰ ਪ੍ਰਦੇਸ਼ ਗੈਰ-ਕਾਨੂੰਨੀ ਧਰਮ ਤਬਦੀਲੀ ਆਰਡੀਨੈਂਸ 2020 ਅਨੁਸਾਰ ਵਿਆਹ ਲਈ ਧੋਖਾ, ਲਾਲਚ ਦੇਣ ਜਾਂ ਜ਼ਰਬਦਸਤੀ ਧਰਮ ਤਬਦੀਲ ਕਰਵਾਏ ਜਾਣ 'ਤੇ ਵੱਧ ਤੋਂ ਵੱਧ 10 ਸਾਲ ਜੇਲ੍ਹ ਅਤੇ ਜ਼ੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਕਾਨੂੰਨ 'ਚ ਇਹ ਵੀ ਪ੍ਰਬੰਧ ਕੀਤਾ ਗਿਆ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਇੱਛਾ ਨਾਲ ਧਰਮ ਬਦਲਣਾ ਹੈ ਤਾਂ ਉਸ ਨੂੰ 2 ਮਹੀਨੇ ਪਹਿਲਾਂ ਜ਼ਿਲ੍ਹਾ ਮੈਜਿਸਟਰੇਟ ਨੂੰ ਇਸ ਦੀ ਸੂਚਨਾ ਦੇਣੀ ਹੋਵੇਗੀ। ਤੁਸੀਂ ਆਪਣੀ ਇੱਛਾ ਨਾਲ ਧਰਮ ਬਦਲ ਰਹੇ ਹੋ ਤਾਂ ਵੀ ਇਸ ਬਾਰੇ ਸਾਰੇ ਸਬੂਤ ਅਤੇ ਸੂਚਨਾ ਪ੍ਰਸ਼ਾਸਨ ਕੋਲ ਜਾਵੇਗੀ। ਯਾਨੀ ਬਿਨਾਂ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਆਪਣੀ ਇੱਛਾ ਨਾਲ ਵੀ ਕੋਈ ਧਰਮ ਨਹੀਂ ਬਦਲ ਸਕੇਗਾ। ਜੇਕਰ ਕੋਈ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਅਜਿਹੇ ਮਾਮਲੇ 'ਚ 6 ਮਹੀਨੇ ਤੋਂ ਲੈ ਕੇ 3 ਸਾਲ ਤੱਕ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜ਼ੁਰਮਾਨੇ ਦਾ ਪ੍ਰਬੰਧ ਹੋਵੇਗਾ।
ਇਹ ਵੀ ਪੜ੍ਹੋ : ਟਿਕਰੀ ਬਾਰਡਰ 'ਤੇ ਕਿਸਾਨਾਂ ਨੇ ਲਾਏ ਡੇਰੇ, ਬੋਲੇ- ਦਿੱਲੀ ਦੀਆਂ ਸੜਕਾਂ 'ਤੇ ਹੀ ਕਰਾਂਗੇ ਪ੍ਰਦਰਸ਼ਨ