ਘਰੋਂ ਦੌੜਨ ਦੀ ਮਿਲੀ ਖੌਫ਼ਨਾਕ ਸਜ਼ਾ, ਪ੍ਰੇਮੀ ਜੋੜੇ ਦੇ ਗਲ਼ੇ ’ਚ ਟਾਇਰ ਪਾ ਕੇ ਨੱਚਣ ਨੂੰ ਕੀਤਾ ਗਿਆ ਮਜ਼ਬੂਰ

09/22/2021 2:54:29 PM

ਧਾਰ- ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ’ਚ ਪ੍ਰੇਮੀ ਜੋੜੇ ਨੂੰ ਘਰੋਂ ਦੌੜਨ ਦੀ ਸਜ਼ਾ ਦੇ ਰੂਪ ’ਚ ਗਲ਼ੇ ’ਚ ਟਾਇਰ ਪਾ ਕੇ ਨੱਚਣ ਲਈ ਮਜ਼ਬੂਰ ਕਰਨ ਦੇ ਮਾਮਲੇ ’ਚ ਪੁਲਸ ਨੇ 5 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਕੇ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ 12 ਸਤੰਬਰ ਨੂੰ ਧਾਰ ਜ਼ਿਲ੍ਹੇ ਦੇ ਕੁੰਡੀ ਪਿੰਡ ’ਚ ਹੋਈ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਮੰਗਲਵਾਰ ਨੂੰ 5 ਲੋਕਾਂ ਵਿਰੁੱਧ ਸੰਬੰਧਤ ਧਾਰਾਵਾਂ ’ਚ ਮਾਮਲਾ ਦਰਜ ਕੀਤਾ ਅਤੇ ਉਨ੍ਹਾਂ ’ਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਡੀਸ਼ਨਲ ਪੁਲਸ ਸੁਪਰਡੈਂਟ ਦੇਵੇਂਦਰ ਪਾਟੀਦਾਰ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਘਰੋਂ ਦੌੜਨ ਦੀ ਸਜ਼ਾ ਦੇ ਤੌਰ ’ਤੇ ਪ੍ਰੇਮੀ ਜੋੜੇ ਅਤੇ ਘਰੋਂ ਦੌੜਨ ’ਚ ਇਨ੍ਹਾਂ ਦੀ ਮਦਦ ਕਰਨ ਵਾਲੀ 13 ਸਾਲਾ ਇਕ ਕੁੜੀ ਦੇ ਗਲ਼ੇ ’ਚ ਟਾਇਰ ਪਾ ਕੇ ਤਿੰਨਾਂ ਨੂੰ ਨੱਚਣ ਲਈ ਮਜ਼ਬੂਰ ਕੀਤਾ ਗਿਆ।

ਇਹ ਵੀ ਪੜ੍ਹੋ : ਕੁੰਡਲੀ ਨਹੀਂ ਮਿਲਣਾ, ਵਿਆਹ ਦੇ ਵਾਅਦੇ ਤੋਂ ਮੁਕਰਨ ਦਾ ਬਹਾਨਾ ਨਹੀਂ ਹੋ ਸਕਦਾ :  ਹਾਈ ਕੋਰਟ

ਇਹ ਘਟਨਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 70 ਕਿਲੋਮੀਟਰ ਦੂਰ ਗੰਧਵਾਨੀ ਥਾਮਾ ਖੇਤਰ ’ਚ ਉਸ ਸਮੇਂ ਹੋਈ, ਜਦੋਂ ਘਰੋਂ ਦੌੜਿਆ ਪ੍ਰੇਮੀ ਜੋੜਾ ਇਕ ਮਹੀਨੇ ਬਾਅਦ ਵਾਪਸ ਆਪਣੇ ਪਿੰਡ ਪਰਤਿਆ। ਪੁਲਸ ਅਨੁਸਾਰ 19 ਸਾਲਾ ਕੁੜੀ ਇਸ ਸਾਲ ਜੁਲਾਈ ’ਚ ਪਿੰਡ ਤੋਂ ਆਪਣੇ ਘਰੋਂ ਲਾਪਤਾ ਹੋ ਗਈ ਸੀ। ਪਾਟੀਦਾਰ ਨੇ ਕਿਹਾ ਕਿ ਕੁੜੀ ਦੇ ਪਰਿਵਾਰ ਦੇ ਮੈਂਬਰ ਉਸ ਤੋਂ ਨਾਰਾਜ਼ ਸਨ, ਕਿਉਂਕਿ ਉਹ 21 ਸਾਲਾ ਨੌਜਵਾਨ ਨਾਲ ਦੌੜ ਗਈ ਸੀ। ਉਨ੍ਹਾਂ ਨੇ ਇਕ ਹੋਰ ਕੁੜੀ ’ਤੇ ਵੀ ਸ਼ੱਕ ਸੀ ਕਿ ਉਸ ਨੇ ਕੁੜੀ ਨੂੰ ਘਰੋਂ ਦੌੜਨ ’ਚ ਮਦਦ ਕੀਤੀ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਹ ਜੋੜਾ ਦੌੜ ਕੇ ਗੁਜਰਾਤ ਚੱਲਾ ਗਿਆ ਸੀ। ਇਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਨੇ ਸਥਾਨਕ ਪੁਲਸ ’ਚ ਕੁੜੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲਸ ਅਧਿਕਾਰੀ ਨੇ ਕਿਹਾ ਕਿ ਸਤੰਬਰ ’ਚ ਦੂਜੇ ਹਫ਼ਤੇ ਇਹ ਜੋੜਾ ਵਾਪਸ ਪਰਤਿਆ ਤਾਂ ਉਨ੍ਹਾਂ ਨੂੰ ਸਜ਼ਾ ਦੇਣ ਲਈ ਇਹ ਹਰਕਤ ਕੀਤੀ ਗਈ।

ਇਹ ਵੀ ਪੜ੍ਹੋ : ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਲਈ ਗਈ ਗੁਰਮੁਖੀ ਦੀ ਪ੍ਰੀਖਿਆ 'ਚੋਂ ਫੇਲ੍ਹ ਹੋਏ ਮਨਜਿੰਦਰ ਸਿਰਸਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News