ਓਡੀਸ਼ਾ ''ਚ ਕੋਰੋਨਾ ਖਿਲਾਫ ਜੰਗ ਲੜ ਰਹੇ ਯੋਧਿਆਂ ਲਈ ਪਟਨਾਇਕ ਸਰਕਾਰ ਦਾ ਵੱਡਾ ਐਲਾਨ

04/21/2020 3:31:53 PM

ਭੁਵਨੇਸ਼ਵਰ-ਇਸ ਸਮੇਂ ਪੂਰਾ ਦੇਸ਼ ਕੋਰੋਨਾ ਖਿਲਾਫ ਜੰਗ ਜਿੱਤਣ 'ਚ ਜੁੱਟਿਆਂ ਹੋਇਆ ਹੈ। ਇਸ 'ਚ ਸਭ ਤੋਂ ਅਹਿਮ ਭੂਮਿਕਾ ਉਨ੍ਹਾਂ ਲੋਕਾਂ ਦੀ ਹੈ, ਜੋ ਕੋਰੋਨਾ ਖਿਲਾਫ ਜੰਗ 'ਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਇਸ 'ਚ ਸਿਹਤ ਕਰਮਚਾਰੀ, ਪੁਲਸ ਸਮੇਤ ਕਈ ਖੇਤਰਾਂ ਦੇ ਲੋਕ ਸ਼ਾਮਲ ਹਨ, ਜੋ ਕਿ ਕੋਰੋਨਾ ਖਿਲਾਫ ਜੰਗ ਲੜਨ ਦੌਰਾਨ ਮੌਤ ਦੇ ਮੂੰਹ 'ਚ ਵੀ ਜਾ ਰਹੇ ਹਨ। ਅਜਿਹੇ ਲੋਕਾਂ ਲਈ ਓਡੀਸ਼ਾ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ ਹੈ ਕਿ ਕੋਰੋਨਾ ਨਾਲ ਲੜਾਈ ਲੜ ਰਹੇ ਜੇਕਰ ਕਿਸੇ ਯੋਧੇ ਦੀ ਮੌਤ ਹੁੰਦੀ ਹੈ ਤਾਂ ਉਨ੍ਹਾਂ ਨੂੰ 'ਸ਼ਹੀਦ ਦਾ ਦਰਜਾ' ਦਿੱਤਾ ਜਾਵੇਗਾ ਅਤੇ 'ਸੂਬਾ ਪੱਧਰੀ ਸਨਮਾਨ' ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੋਰੋਨਾ ਯੋਧਿਆਂ ਨੂੰ 50 ਲੱਖ ਰੁਪਏ ਦਾ ਇੰਸ਼ੋਰੈਂਸ ਅਤੇ ਸ਼ਹੀਦ ਹੋਣ ਤੋਂ ਬਾਅਦ ਜਦੋਂ ਤੱਕ ਉਨ੍ਹਾਂ ਦਾ ਰਿਟਾਇਰਮੈਂਟ ਪੂਰਾ ਨਹੀਂ ਹੁੰਦਾ ਉਦੋਂ ਤੱਕ ਪਰਿਵਾਰ ਨੂੰ ਪੂਰੀ ਤਨਖਾਹ ਦੇਣ ਦਾ ਫੈਸਲਾ ਕੀਤਾ ਗਿਆ ਹੈ। 

PunjabKesari

ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ ਹੈ ਕਿ ਜ਼ਿਆਦਾਤਰ ਦੇਸ਼ ਇਸ ਅਦਿੱਖ ਦੁਸ਼ਮਣ ਨਾਲ ਲੜ ਰਹੇ ਹਨ ਇਸ ਯੁੱਧ ਨੂੰ ਫ੍ਰੰਟਲਾਈਨ 'ਚ ਸਾਡੇ ਡਾਕਟਰ ਅਤੇ ਹੈਲਥਕੇਅਰ ਟੀਮ ਲੜ ਰਹੀਆਂ ਹਨ, ਜਿਸ ਦੀ ਸੁਪੋਰਟ ਪਿੱਛੇ ਸਹਾਇਤਾ ਸੇਵਾਵਾਂ ਦੀ ਇਕ ਵੱਡੀ ਸੈਨਾ ਕਰ ਰਹੀ ਹੈ। ਇਹ ਲੋਕ ਖੁਦ ਨੂੰ ਅੱਗੇ ਰੱਖ ਕੇ ਵੱਡਾ ਜ਼ੋਖਿਮ ਚੁੱਕ ਰਹੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਪਟਨਾਇਕ ਨੇ ਕਿਹਾ ਹੈ ਕਿ ਸਾਡੇ ਇੱਥੇ ਬਹਾਦਰ ਲੋਕਾਂ ਨੂੰ ਸਨਮਾਣ ਦੇਣ ਦੀ ਇਕ ਪਰੰਪਰਾ ਹੈ, ਜੋ ਦੇਸ਼ ਦੇ ਲਈ ਲੜਦੇ ਹਨ ਅਤੇ ਇਸ ਦੇ ਲਈ ਸਭ ਤੋਂ ਵੱਡਾ ਬਲੀਦਾਨ ਦਿੰਦੇ ਹਨ ਉਸੇ ਭਾਵਨਾ ਦੇ ਤਹਿਤ ਅਸੀਂ ਆਪਣੇ ਕੋਰੋਨਾ ਯੋਧਿਆ ਦੁਆਰਾ ਕੀਤੇ ਜਾ ਰਹੇ ਸ਼ਾਂਤੀਪੂਰਨ ਕੰਮਾਂ ਨੂੰ ਪਹਿਚਾਣ ਅਤੇ ਸਨਮਾਣ ਦੇਣ ਦਾ ਪ੍ਰਸਤਾਵ ਕਰਦੇ ਹਾਂ।

ਓਡੀਸ਼ਾ ਸਰਕਾਰ ਦੇ ਤਿੰਨ ਅਹਿਮ ਪ੍ਰਸਤਾਵ-
-ਭਾਰਤ ਸਰਕਾਰ ਦੀ ਪਹਿਲ ਦੇ ਨਾਲ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਸਾਰੇ ਸਿਹਤ ਕਰਮਚਾਰੀਆਂ (ਪ੍ਰਾਈਵੇਟ ਅਤੇ ਜਨਤਕ) ਅਤੇ ਹੋਰ ਸਾਰੀਆਂ ਜਰੂਰੀ ਸੇਵਾਵਾਂ ਦੇ ਮੈਂਬਰਾਂ ਨੂੰ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ, ਜੋ ਕੋਰੋਨਾ ਖਿਲਾਫ ਲੜਾਈ 'ਚ ਆਪਣੀ ਜਾਨ ਗੁਆ ਦਿੰਦੇ ਹਨ।
-ਸੂਬੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਵੇਗੀ ਅਤੇ ਸੂਬਾ ਸਨਮਾਣ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। 
-ਸਾਰੇ ਸਰਕਾਰੀ ਕਰਮਚੀਆਂ ਦੇ ਪਰਿਵਾਰਾਂ ਨੂੰ ਰਿਟਾਇਰਡ ਦੀ ਤਾਰੀਕ ਤੱਕ ਪੂਰੀ ਤਨਖਾਹ ਮਿਲੇਗੀ। 

ਦੱਸਣਯੋਗ ਹੈ ਕਿ ਓਡੀਸ਼ਾ 'ਚ ਕੋਰੋਨਾਵਾਇਰਸ ਨਾਲ ਇਨਫੈਕਟਡ ਮਰੀਜ਼ਾਂ ਦੀ ਗਿਣਤੀ 99 ਤੱਕ ਪਹੁੰਚ ਚੁੱਕੀ ਹੈ ਜਦਕਿ 1 ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੇਸ਼ 'ਚ 18601 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 590 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 3252 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਦਕਿ 14,759 ਮਾਮਲੇ ਸਰਗਰਮ ਹਨ। 


Iqbalkaur

Content Editor

Related News