ਮੁਸਲਮਾਨਾਂ ਤੋਂ ਨਾਗਰਿਕਤਾ ਖੋਹ ਹਿੰਦੂ ਰਾਸ਼ਟਰ ਬਣਾ ਰਹੇ ਹਨ ਮੋਦੀ : ਅਮਰੀਕੀ ਅਰਬਪਤੀ

01/25/2020 1:29:44 AM

ਵਾਸ਼ਿੰਗਟਨ,ਦਾਵੋਸ - ਅਮਰੀਕਾ ਦੇ ਅਰਬਪਤੀ ਸਮਾਜ ਸੇਵੀ ਜਾਰਜ ਸੋਰੋਸ ਨੇ ਦਾਵੋਸ ਵਿਚ ਚੱਲੇ ਗਲੋਬਲ ਆਰਥਿਕ ਮੰਚ (ਆਈ. ਐਮ. ਐਫ.) ਦੇ ਪ੍ਰੋਗਰਾਮ ਵਿਚ ਕਸ਼ਮੀਰ ਅਤੇ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨਿ੍ਹਆ ਹੈ। ਉਨ੍ਹਾਂ ਆਖਿਖਾ ਕਿ ਦੇਸ਼ ਵਿਚ ਲੋਕਤਾਂਤਰਿਕ ਤਰੀਕੇ ਨਾਲ ਚੁਣ ਕੇ ਆਏ ਪੀ. ਐਮ. ਕਸ਼ਮੀਰ ਵਿਚ ਪਾਬੰਦੀਆਂ ਲਾ ਉਥੇ ਲੋਕਾਂ ਨੂੰ ਸਜ਼ਾ ਦੇ ਰਹੇ ਹਨ ਅਤੇ ਲੱਖਾਂ ਮੁਸਲਮਾਨਾਂ ਤੋਂ ਨਾਗਰਿਕਤਾ ਖੋਹਣ ਦੀ ਧਮਕੀ ਦੇ ਰਹੇ ਹਨ। ਉਨ੍ਹਾਂ ਇਹ ਦਾਅਵਾ ਕੀਤਾ ਕਿ ਉਹ ਪੀ. ਐਮ. ਮੋਦੀ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾ ਰਹੇ ਹਨ। ਉਥੇ, ਆਪਣੀ ਉਦਾਰਵਾਦੀ ਵਿਚਾਰਧਾਰਾ ਲਈ ਲੋਕ ਪ੍ਰਸਿੱਧ ਸੋਰੋਸ (89) ਨੇ ਅਮਰੀਕਾ ਅਤੇ ਚੀਨ ਸਮੇਤ ਦੁਨੀਆ ਦੀਆਂ ਆਰਥਿਕ ਸ਼ਕਤੀਆਂ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਨੂੰ ਤਾਨਾਸ਼ਾਹ ਕਰਾਰ ਦਿੱਤਾ।

ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਰਹੇ ਮੋਦੀ
ਸੋਰੋਸ ਨੇ ਭਾਰਤ ਨੂੰ ਉਨਾਂ ਦੇਸ਼ਾਂ ਵਿਚ ਦੱਸਿਆ, ਜਿਥੇ ਰਾਸ਼ਟਰਵਾਦ ਆਪਣੇ ਲਈ ਰਾਹ ਬਣਾ ਰਿਹਾ ਹੈ। ਕੌਮੀਅਤ ਦੇ ਮੁੱਦੇ 'ਤੇ ਉਨ੍ਹਾਂ ਆਖਿਆ ਕਿ ਇਸ ਦੇ ਮਾਇਨੇ ਬਦਲੇ ਹਨ। ਉਨ੍ਹਾਂ ਆਖਿਆ ਕਿ ਭਾਰਤ ਨੂੰ ਸਭ ਤੋਂ ਵੱਡਾ ਅਤੇ ਭਿਆਨਕ ਝਟਕਾ ਲੱਗਾ ਹੈ, ਜਿਥੇ ਲੋਕਤਾਂਤਰਿਕ ਰੂਪ ਨਾਲ ਚੁਣੇ ਗਏ ਨਰਿੰਦਰ ਮੋਦੀ ਉਸ ਨੂੰ ਇਕ ਹਿੰਦੂ ਰਾਸ਼ਟਰਵਾਦੀਆਂ ਦਾ ਦੇਸ਼ ਬਣਾ ਰਹੇ ਹਨ, ਅਰਧ ਸਵਾਇਤ ਖੇਤਰ ਕਸ਼ਮੀਰ 'ਤੇ ਗਲਤ ਕਾਰਵਾਈ ਕਰ ਰਹੇ ਹਨ ਅਤੇ ਲੱਖਾਂ ਮੁਸਲਮਾਨਾਂ ਨੂੰ ਉਨ੍ਹਾਂ ਦੀ ਨਾਗਰਿਕਤਾ ਤੋਂ ਵਾਂਝਾ ਕਰਨ ਦੀ ਧਮਕੀ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ ਸਾਲ 5 ਅਗਸਤ ਨੂੰ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਪ੍ਰਾਵਧਾਨ ਹਟਾ ਕੇ ਉਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਹੈ। ਪਾਕਿਸਤਾਨ ਇਸ ਮੁੱਦੇ 'ਤੇ ਵਾਰ-ਵਾਰ ਅੱਗ ਉਗਲ ਰਿਹਾ ਹੈ ਅਤੇ ਦੁਨੀਆ ਭਰ ਦੇ ਮੰਚਾਂ 'ਤੇ ਇਸ ਮੁੱਦੇ ਨੂੰ ਚੁੱਕ ਰਿਹਾ ਹੈ, ਜਦਕਿ ਭਾਰਤ ਨੇ ਆਖਿਆ ਹੈ ਕਿ ਇਹ ਫੈਸਲਾ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਉਹ ਗੈਰ-ਜ਼ਰੂਰੀ ਪ੍ਰਤੀਕਿਰਿਆ ਨਾ ਦੇਣ।

ਚੀਨ ਦੇ ਬੈਲਟ ਐਂਡ ਰੋਡ 'ਤੇ ਸਵਾਲ
ਗਲੋਬਲ ਆਰਥਿਕ ਮੰਚ ਵੱਲੋਂ ਜਾਰੀ ਬਿਆਨ ਮੁਤਾਬਕ, ਸੋਰੋਸ ਨੇ ਚੀਨ ਦੇ ਮੁਖ ਪ੍ਰਾਜੈਕਟ ਬੈਲਟ ਐਂਡ ਰੋਡ ਪਹਿਲ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਆਖਿਆ ਕਿ ਇਸ ਦੇ ਲਈ ਜ਼ਿਆਦਾ ਕਰਜ਼ੇ ਦੀ ਜ਼ਰੂਰਤ ਹੋਵੇਗੀ, ਜਿਸ ਵਿਚੋਂ ਕੁਝ ਕਦੇ ਵਾਪਸ ਨਹੀਂ ਹੋਵੇਗਾ।

ਤਾਨਾਸ਼ਾਹਾਂ ਦੇ ਹੱਥ ਅਮਰੀਕਾ, ਰੂਸ ਤੇ ਚੀਨ
ਸੋਰੋਸ ਨੇ ਆਖਿਆ ਕਿ ਗਲੋਬਲ ਸ਼ਕਤੀਆਂ- ਅਮਰੀਕਾ, ਚੀਨ ਅਤੇ ਰੂਸ ਅਸਲ ਤਾਨਾਸ਼ਾਹਾਂ ਦੇ ਹੱਥ ਵਿਚ ਰਿਹਾ ਹੈ ਅਤੇ ਉਥੇ ਦਬੰਗ ਸ਼ਾਸਕ ਵੱਧਦੇ ਰਹੇ ਹਨ। ਉਥੇ, ਅਮਰੀਕਾ ਅਤੇ ਚੀਨ ਦੇ ਸਬੰਧ 'ਤੇ ਉਨ੍ਹਾਂ ਆਖਿਆ ਕਿ ਇਹ ਬੇਹੱਦ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਅਤੇ ਇਸ ਨੂੰ ਸਮਝਾਉਣਾ ਮੁਸ਼ਕਿਲ ਹੈ। ਉਨ੍ਹਾਂ ਅੱਗੇ ਆਖਿਆ ਕਿ 2 ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸ਼ੀ ਚਿਨਫਿੰਗ ਦੇ ਆਪਣੇ ਹੀ ਦੇਸ਼ ਵਿਚ ਕਈ ਦੁਸ਼ਮਣ ਹਨ ਅਤੇ ਉਹ ਅੰਦਰੂਨੀ ਰੁਕਾਵਟਾਂ ਨਾਲ ਨਜਿੱਠ ਰਹੇ ਹਨ। ਉਥੇ, ਉਨ੍ਹਾਂ ਨੇ ਟਰੰਪ ਨੂੰ ਠੱਗ ਤੱਕ ਕਰਾਰ ਦਿੱਤਾ।

ਇੰਨੇ ਵੱਡੇ ਦਾਨਦਾਤਾ ਹਨ ਸੋਰੋਸ
ਹੰਗਰੀ ਮੂਲ ਦੇ ਅਮਰੀਕੀ ਸੋਰੋਸ ਨਿਵੇਸ਼ਕ ਅਤੇ ਸਮਾਜ ਸੇਵੀ ਹਨ। ਫਰਵਰੀ 2018 ਦੇ ਅੰਕਡ਼ੇ ਮੁਤਾਬਕ, ਉਨ੍ਹਾਂ ਕੋਲ ਕੁਲ 8 ਅਰਬ ਡਾਲਰ ਦੀ ਜਾਇਦਾਦ ਹੈ। ਉਨ੍ਹਾਂ ਨੇ ਆਪਣੀ ਸਮਾਜ ਸੇਵੀ ਸੰਸਥਾ ਸੋਸਾਇਟੀ ਫਾਊਂਡੇਸ਼ਨਸ ਨੂੰ 32 ਅਰਬ ਡਾਲਰ ਤੋਂ ਜ਼ਿਆਦਾ ਦਾ ਦਾਨ ਦਿੱਤਾ ਹੈ। ਸੋਰੋਸ ਅਮਰੀਕਾ ਦੀ ਸਿਆਸੀ ਪਾਰਟੀ ਡੈਮੋਕ੍ਰੇਟਸ ਦੇ ਵੱਡੇ ਦਾਨਦਾਤਾਵਾਂ ਵਿਚੋਂ ਇਕ ਹਨ।


Khushdeep Jassi

Content Editor

Related News