ਭਾਰਤੀ ਹੋਟਲ ਇੰਡਸਟਰੀ ਨੂੰ 1.30 ਲੱਖ ਕਰੋੜ ਰੁਪਏ ਦਾ ਨੁਕਸਾਨ, ਸਰਕਾਰ ਤੋਂ ਮੰਗੀ ਮਦਦ
Sunday, May 16, 2021 - 10:00 PM (IST)
ਨਵੀਂ ਦਿੱਲੀ- ਕੋਵਿਡ-19 ਮਹਾਮਾਰੀ ਦਾ ਦੇਸ਼ ਦੀ ਹੋਟਲ ਇੰਡਸਟਰੀ ’ਤੇ ਬਹੁਤ ਬੁਰਾ ਅਸਰ ਪਿਆ ਹੈ। ਵਿੱਤੀ ਸਾਲ 2020-21 ’ਚ ਭਾਰਤੀ ਹੋਟਲ ਇੰਡਸਟਰੀ ਨੂੰ 1.30 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਫੈਡਰੇਸ਼ਨ ਆਫ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (ਐੱਫ. ਐੱਚ. ਆਰ. ਏ. ਆਈ.) ਨੇ ਇਹ ਗੱਲ ਕਹੀ। ਐੱਫ. ਐੱਚ. ਆਰ. ਏ. ਆਈ. ਨੇ ਪ੍ਰਧਾਨ ਮੰਤਰੀ ਅਤੇ ਕਈ ਹੋਰ ਮੰਤਰੀਆਂ ਨੂੰ ਪੱਤਰ ਭੇਜਿਆ ਹੈ। ਇਸ ਪੱਤਰ ’ਚ ਐਸੋਸੀਏਸ਼ਨ ਨੇ ਸਰਕਾਰ ਤੋਂ ਮਦਦ ਮੰਗਦੇ ਹੋਏ ਹਾਸਪਿਟੈਲਿਟੀ ਸੈਕਟਰ ਨੂੰ ਬਚਾਉਣ ਅਤੇ ਵਿੱਤੀ ਉਪਰਾਲੇ ਕਰਨ ਦੀ ਅਪੀਲ ਕੀਤੀ ਹੈ।
ਇਹ ਖ਼ਬਰ ਪੜ੍ਹੋ- ਕੋਹਲੀ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼, ਵਿਰੋਧੀ ਟੀਮ ਨੂੰ ਉਸੇ ਦੀ ਯੋਜਨਾ ’ਚ ਫਸਾਉਣ ਦਾ ਹੈ ਮਾਹਿਰ : ਪੇਨ
ਐੱਫ. ਐੱਚ. ਆਰ. ਏ. ਆਈ. ਨੇ ਬਿਆਨ ’ਚ ਕਿਹਾ ਹੈ ਕਿ ਵਿੱਤੀ ਸਾਲ 2019-20 ’ਚ ਭਾਰਤੀ ਹੋਟਲ ਇੰਡਸਟਰੀ ਦਾ ਰੈਵੇਨਿਊ 1.82 ਲੱਖ ਕਰੋਡ਼ ਰੁਪਏ ਸੀ। ਸਾਡੇ ਅੰਦਾਜ਼ੇ ਮੁਤਾਬਕ ਵਿੱਤੀ ਸਾਲ 2020-21 ’ਚ ਇੰਡਸਟਰੀ ਦੇ ਰੈਵੇਨਿਊ ’ਚ ਲਗਭਗ 75 ਫ਼ੀਸਦੀ ਦੀ ਕਮੀ ਆਈ ਹੈ। ਇਸ ਤਰ੍ਹਾਂ ਇੰਡਸਟਰੀ ਨੂੰ 1.30 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਰੈਵੇਨਿਊ ਦਾ ਨੁਕਸਾਨ ਹੋਇਆ ਹੈ। ਕਾਰੋਬਾਰ ਤੇਜ਼ੀ ਨਾਲ ਬੰਦ ਹੋ ਰਹੇ ਹਨ ਅਤੇ ਨਾਨ-ਪ੍ਰਫਾਰਮਿੰਗ ਏਸੈੱਟਸ ਯਾਨੀ ਐੱਨ. ਪੀ. ਏ. ਵਧ ਰਿਹਾ ਹੈ।
ਮਾਰਚ 2020 ਤੋਂ ਸੰਘਰਸ਼ ਕਰ ਰਹੀ ਹੈ ਇੰਡਸਟਰੀ
ਐੱਫ. ਐੱਚ. ਆਰ. ਏ. ਆਈ. ਦੇ ਵਾਈਸ ਪ੍ਰੈਜ਼ੀਡੈਂਟ ਗੁਰਬਖਸ਼ ਸਿੰਘ ਕੋਹਲੀ ਦਾ ਕਹਿਣਾ ਹੈ ਕਿ ਮਾਰਚ 2020 ਤੋਂ ਇੰਡਸਟਰੀ ਆਪਣੇ ਖਰਚਿਆਂ ਦੇ ਪ੍ਰਬੰਧਨ ਲਈ ਸੰਘਰਸ਼ ਕਰ ਰਹੀ ਹੈ। ਵਿਆਜ਼ ਦੇ ਨਾਲ ਲੋਨ ਦਾ ਮੁੜ-ਭੁਗਤਾਨ ਨਾ ਸਿਰਫ ਮੁਸ਼ਕਲ ਲੱਗ ਰਿਹਾ ਹੈ ਸਗੋਂ ਹਾਲ ਹੀ ’ਚ ਵਧੇ ਇਨਫੈਕਸ਼ਨ ਕਾਰਨ ਪੈਦਾ ਹੋਏ ਆਰਥਕ ਮਾਹੌਲ ਨਾਲ ਇਹ ਅਸੰਭਵ ਲੱਗ ਰਿਹਾ ਹੈ। ਈ. ਐੱਮ. ਆਈ. ਅਤੇ ਵਿਆਜ਼ ਦੇ ਭੁਗਤਾਨ ’ਤੇ ਮੋਰੇਟੋਰੀਅਮ ਤੋਂ ਬਿਨਾਂ ਇਹ ਸੈਕਟਰ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।
ਇਹ ਖ਼ਬਰ ਪੜ੍ਹੋ- ਆਰਚਰ ਦੀ ਕੂਹਣੀ ਦੀ ਸੱਟ ਫਿਰ ਉੱਭਰੀ, ਨਿਊਜ਼ੀਲੈਂਡ ਵਿਰੁੱਧ ਸੀਰੀਜ਼ 'ਚ ਖੇਡਣਾ ਸ਼ੱਕੀ
ਹਾਸਪਿਟੈਲਿਟੀ ਸੈਕਟਰ ਲਈ ਪਾਲਿਸੀ ਲਿਆਏ ਸਰਕਾਰ
ਕੋਹਲੀ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਤੋਂ ਹਾਸਪਿਟੈਲਿਟੀ ਸੈਕਟਰ ਲਈ ਵਿਸ਼ੇਸ਼ ਪਾਲਿਸੀ ਲਿਆਉਣ ਦੀ ਅਪੀਲ ਕੀਤੀ ਹੈ ਤਾਕਿ ਉਲਟ ਵਿੱਤੀ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕੇ। ਐੱਫ. ਐੱਚ. ਆਰ. ਏ. ਆਈ. ਦਾ ਮੰਨਣਾ ਹੈ ਕਿ ਹੁਣ ਸਰਕਾਰ ਨੂੰ ਇਸ ਸੈਕਟਰ ਨੂੰ ਪਹਿਲ ਦੇਣੀ ਹੋਵੇਗੀ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਹਾਸਪਿਟੈਲਿਟੀ ਸੈਕਟਰ ਫਿਰ ਤੋਂ ਲੀਹ ’ਤੇ ਨਹੀਂ ਪਰਤ ਸਕੇਗਾ। ਕੋਹਲੀ ਮੁਤਾਬਕ ਸਰਕਾਰ ਨੂੰ ਸਮੇਂ ਦੀ ਬਰਬਾਦੀ ਨਾ ਕਰਦੇ ਹੋਏ ਹਾਸਪਿਟੈਲਿਟੀ ਸੈਕਟਰ ਲਈ ਕਾਨੂੰਨੀ ਚਾਰਜ ਖ਼ਤਮ ਕਰਨ ਸਮੇਤ ਖਾਸ ਪ੍ਰਬੰਧ ਕਰਨੇ ਚਾਹੀਦੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।