ਪੁਰੀ ''ਚ ਭਗਵਾਨ ਜਗਨਨਾਥ ਦੀ ਰਥ ਯਾਤਰਾ ਸ਼ਾਂਤੀਪੂਰਨ ਤਰੀਕੇ ਨਾਲ ਹੋਈ ਸੰਪੰਨ

Saturday, Jul 24, 2021 - 01:14 PM (IST)

ਪੁਰੀ- ਓਡੀਸ਼ਾ ਦੇ ਪੁਰੀ 'ਚ ਭਗਵਾਨ ਜਗਨਨਾਥ ਦੀ ਸਾਲਾਨਾ ਰਥ ਯਾਤਰਾ ਸ਼ੁੱਕਰਵਾਰ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਸੰਪੰਨ ਹੋ ਗਈ। ਕੋਰੋਨਾ ਕਾਰਨ ਇਸ ਵਾਰ ਯਾਤਰਾ 'ਚ ਸ਼ਰਧਾਲੂਆਂ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਨਹੀਂ ਸੀ। ਭਗਵਾਨ ਬਲਭਦਰ, ਦੇਵੀ ਸੁਭਦਰਾ ਅਤੇ ਭਗਵਾਨ ਜਗਨਨਾਥ ਸ਼ੁੱਕਰਵਾਰ ਨੂੰ ਇਕ ਵਿਸ਼ੇਸ਼ ਪੂਜਾ 'ਨਿਲਾਦਰੀ ਵਿਜੇ' ਦੇ ਅਧੀਨ 12ਵੀਂ ਸਦੀ ਦੇ ਇਸ ਮੰਦਰ 'ਚ ਪਰਤ ਆਏ। ਨਿਲਾਦਰੀ ਬਿਜੇ ਦੇ ਨਾਲ ਹੀ ਯਾਤਰਾ ਖ਼ਤਮ ਹੋ ਜਾਂਦੀ ਹੈ। ਇਸ ਸਾਲ ਇਹ ਯਾਤਰਾ 12 ਜੁਲਾਈ ਨੂੰ ਸ਼ੁਰੂ ਹੋਈ ਸੀ। ਰਥ ਯਾਤਰਾ ਦੀ ਸ਼ੁਰੂਆਤ ਭਗਵਾਨ ਜਗਨਨਾਥ, ਭੈਣ ਸੁਭਦਰਾ ਅਤੇ ਭਰਾ ਬਲਭਦਰ ਦੇ ਆਪਣੇ ਜਨਮ ਸਥਾਨ ਗੁੰਡਿਚਾ ਮੰਦਰ ਲੱਕੜ ਦੇ ਤਿੰਨ ਰਥ 'ਤੇ ਸਵਾਰ ਹੋ ਕੇ ਜਾਣ ਨਾਲ ਹੁੰਦੀ ਹੈ।

ਇਹ ਵੀ ਪੜ੍ਹੋ : ਮਹਾਰਾਸ਼ਟਰ ’ਚ ਮੀਂਹ ਦਾ ਕਹਿਰ, ਢਿੱਗਾਂ ਡਿੱਗਣ ਅਤੇ ਹੜ੍ਹ ’ਚ ਰੁੜ੍ਹਣ ਕਾਰਨ 129 ਦੀ ਮੌਤ (ਦੇਖੋ ਤਸਵੀਰਾਂ)

ਸੂਬਾ ਸਰਕਾਰ ਨੇ ਰਥ ਯਾਤਰਾ ਨਾਲ ਜੁੜੀ ਅਹਿਮ ਪੂਜਾ ਰਥ ਯਾਤਰਾ (12 ਜੁਲਾਈ), ਬਹੁਦਾ (20 ਜੁਲਾਈ), ਸੁਨਾ ਭੇਸਾ (21 ਜੁਲਾਈ) ਅਤੇ ਨਿਲਾਦਰੀ ਬਿਜੇ (23 ਜੁਲਾਈ) ਮੌਕੇ ਲੋਕਾਂ ਦੀ ਭੀੜ ਤੋਂ ਬਚਣ ਲਈ ਸਮੁੰਦਰ ਦੇ ਕਿਨਾਰੇ ਸਥਿਤ ਕਸਬੇ 'ਚ ਕਰਫਿਊ ਲਗਾਏ। ਇਸ ਸਾਲ ਟੈਲੀਵਿਜ਼ਨ ਦੀ ਮਦਦ ਨਾਲ ਦੇਸ਼-ਵਿਦੇਸ਼ ਦੇ ਲੋਕਾਂ ਨੇ ਰਥ ਯਾਤਰਾ ਨਾਲ ਜੁੜੀ ਪੂਜਾ ਨੂੰ ਦੇਖਿਆ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਮੌਕੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਪਟਨਾਇਕ ਨੇ ਟਵੀਟ ਕੀਤਾ,''ਭਗਵਾਨ ਜਗਨਨਾਥ ਨੇ ਇਸ ਮੌਕੇ ਦੇਵੀ ਲਕਸ਼ਮੀ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਰਸਗੁੱਲਾ ਖੁਆਇਆ। ਰਸਗੁੱਲਾ ਦਾ ਜਗਨਨਾਥ ਸੰਸਕ੍ਰਿਤੀ ਅਤੇ ਪਰੰਪਰਾ 'ਚ ਵਿਸ਼ੇਸ਼ ਮਹੱਤਵ ਹੈ। ਜੈ ਜਗਨਨਾਥ।''

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News