ਕੋਵਿਡ-19 ਆਫ਼ਤ ਦੇ ਸਮੇਂ ਦੁਨੀਆ ਨੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦੀ ਤਾਕਤ ਨੂੰ ਕੀਤਾ ਮਹਿਸੂਸ: PM ਮੋਦੀ

Saturday, Jul 24, 2021 - 12:59 PM (IST)

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਗਵਾਨ ਬੁੱਧ ਦੇ ਉਪਦੇਸ਼ ਅੱਜ ਵੀ ਅਜਿਹੇ ਸਮੇਂ ਵਿਚ ਹੋਰ ਵੀ ਉੱਚਿਤ ਹੋ ਗਏ ਹਨ, ਜਦੋਂ ਪੂਰੀ ਮਨੁੱਖਤਾ ਕੋਵਿਡ-19 ਆਫ਼ਤ ਦਾ ਸਾਹਮਣਾ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਨਾਲ ਹੀ ਜ਼ੋਰ ਦਿੱਤਾ ਕਿ ਭਾਰਤ ਨੇ ਬੁੱਧ ਧਰਮ ਦੇ ਸੰਸਥਾਪਕ ਦੇ ਦੱਸੇ ਰਾਹ ’ਤੇ ਚੱਲ ਕੇ ਇਹ ਵਿਖਾ ਦਿੱਤਾ ਹੈ ਕਿ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਿਵੇਂ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੂਰਨਮਾਸ਼ੀ ਮੌਕੇ ਆਪਣੇ ਸੰਦੇਸ਼ ’ਚ ਕਿਹਾ ਕਿ ਪੂਰੀ ਦੁਨੀਆ ਨੇ ਤ੍ਰਾਸਦੀ ਦੇ ਸਮੇਂ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦੀ ਤਾਕਤ ਨੂੰ ਮਹਿਸੂਸ ਕੀਤਾ ਹੈ। ਅੱਜ ਦੇ ਦਿਨ ਭਗਵਾਨ ਬੁੱਧ ਨੇ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਆਪਣਾ ਗਿਆਨ ਸੰਸਾਰ ਨੂੰ ਦਿੱਤਾ ਸੀ।

ਇਹ ਵੀ ਪੜ੍ਹੋ : ਮਨਮੋਹਨ ਸਿੰਘ ਬੋਲੇ- ਦੇਸ਼ ਦੀ ਅਰਥਵਿਵਸਥਾ ਲਈ ਅੱਗੋਂ ਰਾਹ ਹੋਰ ਵੀ ਚੁਣੌਤੀ ਭਰਿਆ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁੱਧ ਦੇ ਵਿਚਾਰਾਂ ਨੂੰ ਲੈ ਕੇ ਅੱਜ ਦੁਨੀਆ ਦੇ ਦੇਸ਼ ਵੀ ਇਕ-ਦੂਜੇ ਨਾਲ ਹੱਥ ਮਿਲਾ ਰਹੇ ਹਨ ਅਤੇ ਇਕ-ਦੂਜੇ ਦੀ ਤਾਕਤ ਬਣ ਰਹੇ ਹਨ। ਇਸ ਦਿਸ਼ਾ ਵਿਚ ਕੌਮਾਂਤਰੀ ਬੌਧ ਮਹਾਸੰਘ ਦਾ ‘ਕੇਅਰ ਵਿਥ ਪ੍ਰੇਅਰ’ ਕਦਮ ਵੀ ਬਹੁਤ ਸ਼ਲਾਘਾਯੋਗ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤ੍ਰਾਸਦੀ ਦੇ ਸਮੇਂ ਦੁਨੀਆ ਨੇ ਪਿਆਰ ਦੀ ਇਸ ਸ਼ਕਤੀ ਨੂੰ ਮਹਿਸੂਸ ਕੀਤਾ ਹੈ। ਬੁੱਧ ਦਾ ਇਹ ਗਿਆਨ, ਮਨੁੱਖਤਾ ਦੇ ਇਹ ਤਜਰਬੇ ਜਿਵੇਂ ਖ਼ੁਸ਼ਹਾਲ ਹੋਣਗੇ, ਉਂਝ ਹੀ ਦੁਨੀਆ ਸਫ਼ਲਤਾ ਅਤੇ ਖ਼ੁਸ਼ਹਾਲੀ ਦੀਆਂ ਨਵੀਆਂ ਉੱਚਾਈਆਂ ਨੂੰ ਛੂਹੇਗੀ।

ਇਹ ਵੀ ਪੜ੍ਹੋ : 2024 ਲਈ ‘ਜੰਗੀ ਦਲ’ ਬਣਾਉਣ ’ਚ ਜੁਟੀ ਸੋਨੀਆ, ਕਮਲਨਾਥ ਲਿਆਂਦੇ ਜਾਣਗੇ ਦਿੱਲੀ

 

ਪ੍ਰਧਾਨ ਮੰਤਰੀ ਨੇ ਬੁੱਧ ਦੀ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਨ, ਵਾਣੀ ਅਤੇ ਸੰਕਲਪ ਵਿਚ, ਸਾਡੇ ਕਰਮਾਂ ਅਤੇ ਕੋਸ਼ਿਸ਼ਾਂ ਵਿਚ ਜੇਕਰ ਸੰਤੁਲਨ ਹੈ ਤਾਂ ਅਸੀਂ ਦੁੱਖਾਂ ਤੋਂ ਨਿਕਲ ਕੇ ਤਰੱਕੀ ਅਤੇ ਸੁੱਖ ਨੂੰ ਹਾਸਲ ਕਰ ਸਕਦੇ ਹਾਂ। ਇਹ ਸੰਤੁਲਨ ਹੀ ਸਾਨੂੰ ਮੁਸ਼ਕਲ ਸਮੇਂ ਵਿਚ ਧੀਰਜ ਰੱਖਣ ਦੀ ਤਾਕਤ ਦਿੰਦਾ ਹੈ। 

 

 


Tanu

Content Editor

Related News