ਲੁੱਟ ਦਾ ਵਿਰੋਧ ਕਰਨਾ ਔਰਤ ਨੂੰ ਪਿਆ ਮਹਿੰਗਾ, ਵਿਅਕਤੀ ਨੇ ਚੱਲਦੀ ਟਰੇਨ ਤੋਂ ਹੇਠਾਂ ਸੁੱਟਿਆ

Thursday, May 03, 2018 - 12:56 PM (IST)

ਲੁੱਟ ਦਾ ਵਿਰੋਧ ਕਰਨਾ ਔਰਤ ਨੂੰ ਪਿਆ ਮਹਿੰਗਾ, ਵਿਅਕਤੀ ਨੇ ਚੱਲਦੀ ਟਰੇਨ ਤੋਂ ਹੇਠਾਂ ਸੁੱਟਿਆ

ਚੰਦੌਲੀ— ਇੱਕਲੀ ਔਰਤ ਲਈ ਭਾਰਤੀ ਰੇਲ ਦਾ ਸਫਰ ਦਿਨੋਂ-ਦਿਨ ਖਤਰਨਾਕ ਬਣਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਮੁਗਲਸਰਾਏ-ਵਾਰਾਨਸੀ ਰੇਲ ਰੂਟ 'ਤੇ ਸਥਿਤ ਵਿਆਸਨਗਰ ਰੇਲਵੇ ਸਟੇਸ਼ਨ ਦਾ ਹੈ। ਇੱਥੇ ਆਪਣੇ 5 ਸਾਲ ਦੇ ਬੱਚੇ ਨਾਲ ਸਫਰ ਕਰ ਰਹੀ ਇਕ ਔਰਤ ਤੋਂ ਇਕ ਅਣਜਾਣ ਵਿਅਕਤੀ ਨੇ ਨਾ ਸਿਰਫ ਪੈਸੇ ਖੋਹੇ ਸਗੋਂ ਬੱਚੇ ਸਮੇਤ ਔਰਤ ਨੂੰ ਚੱਲਦੀ ਟਰੇਨ ਤੋਂ ਹੇਠਾਂ ਸੁੱਟ ਦਿੱਤਾ। 

PunjabKesari
ਜ਼ਖਮੀ ਔਰਤ ਦੀ ਮੰਨੋ ਤਾਂ ਉਹ 04205 ਅਪ ਐਕਸਪ੍ਰੈਸ ਟਰੇਨ ਤੋਂ ਸਭ ਤੋਂ ਪਿਛਲੀ ਵਾਲੀ ਬੋਗੀ 'ਚ ਆਪਣੇ ਬੇਟੇ ਨਾਲ ਸਫਰ ਕਰ ਰਹੀ ਸੀ। ਜਿਸ ਬੋਗੀ 'ਚ ਮਮਤਾ ਆਪਣੇ ਬੇਟੇ ਨਾਲ ਸਵਾਰ ਸੀ ਉਸ ਬੋਗੀ 'ਚ ਇਕ ਹੋਰ ਵੀ ਵਿਅਕਤੀ ਮੌਜੂਦ ਸੀ। ਸਫਰ ਦੌਰਾਨ ਅਚਾਨਕ ਅਣਜਾਣ ਵਿਅਕਤੀ ਨੇ ਔਰਤ ਤੋਂ ਉਸ ਦੇ ਕੋਲ ਰੱਖੇ ਹੋਏ 1000 ਰੁਪਏ ਖੋਹ ਲਏ। ਜਦੋਂ ਔਰਤ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਵਿਅਕਤੀ ਨੇ ਉਸ ਨੂੰ ਅਤੇ ਉਸ ਦੇ ਬੱਚੇ ਨੂੰ ਚੱਲਦੀ ਟਰੇਨ ਤੋਂ ਹੇਠਾਂ ਸੁੱਟ ਦਿੱਤਾ। ਔਰਤ ਅਤੇ ਉਸ ਦੇ ਬੱਚੇ ਨੂੰ ਡਿੱਗਦਾ ਦੇਖ ਜਨਾਦਰਨ ਨਾਮ ਦਾ ਵਿਅਕਤੀ ਉਸ ਵੱਲ ਭੱਜਿਆ ਅਤੇ ਦੂਜੇ ਲੋਕਾਂ ਨੂੰ ਦੀ ਮਦਦ ਨਾਲ ਉਨ੍ਹਾਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ। ਜਿਸ ਦੇ ਬਾਅਦ ਉਸ ਨੇ ਪੂਰੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਔਰਤ ਤੋਂ ਸਾਰੇ ਮਾਮਲੇ ਦੀ ਜਾਣਕਾਰੀ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 


Related News