ਲੰਡਨ ਬਣਿਆ ਭਾਰਤੀ ਤਕਨੀਕੀ ਕੰਪਨੀਆਂ ਦਾ ਪਸੰਦੀਦਾ ਯੂਰਪੀ ਸ਼ਹਿਰ

Friday, Jun 15, 2018 - 02:12 AM (IST)

ਲੰਡਨ ਬਣਿਆ ਭਾਰਤੀ ਤਕਨੀਕੀ ਕੰਪਨੀਆਂ ਦਾ ਪਸੰਦੀਦਾ ਯੂਰਪੀ ਸ਼ਹਿਰ

ਲੰਡਨ— ਲੰਡਨ ਹਾਲੀਆ ਸਮੇਂ 'ਚ ਭਾਰਤੀ ਉੱਦਮੀਆਂ ਲਈ ਯੂਰਪ 'ਚ ਪਸੰਦੀਦਾ ਨਿਵੇਸ਼ ਥਾਂ ਬਣ ਕੇ ਉੱਭਰਿਆ ਹੈ। ਅੱਜ ਜਾਰੀ ਨਵੇਂ ਅੰਕੜਿਆਂ 'ਚ ਇਹ ਗੱਲ ਸਾਹਮਣੇ ਆਈ ਹੈ। ਲੰਡਨ ਦੇ ਮੇਅਰ ਦੀ ਅਧਿਕਾਰਕ ਐਨਫੋਰਸਮੈਂਟ ਏਜੰਸੀ ਲੰਡਨ ਐਂਡ ਪਾਰਟਨਰਸ ਅਨੁਸਾਰ ਬ੍ਰੈਗਜ਼ਿਟ ਵੋਟਿੰਗ ਤੋਂ ਬਾਅਦ ਲੰਡਨ ਨੇ ਕਿਸੇ ਵੀ ਹੋਰ ਪ੍ਰਮੁੱਖ ਯੂਰਪੀ ਸ਼ਹਿਰ ਦੇ ਮੁਕਾਬਲੇ ਜ਼ਿਆਦਾ ਭਾਰਤੀ ਨਿਵੇਸ਼ ਪ੍ਰਾਜੈਕਟ ਆਕਰਸ਼ਿਤ ਕੀਤੇ ਹਨ।     
ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਤਕਨੀਕੀ ਕੰਪਨੀਆਂ ਲਈ ਲੰਡਨ ਪਸੰਦੀਦਾ ਨਿਵੇਸ਼ ਥਾਂ ਬਣਿਆ ਹੋਇਆ ਹੈ। ਇਸ 'ਚ ਪਾਇਆ ਗਿਆ ਕਿ ਪਿਛਲੇ 2 ਸਾਲਾਂ ਦੌਰਾਨ ਕਿਸੇ ਵੀ ਹੋਰ ਪ੍ਰਮੁੱਖ ਯੂਰਪੀ ਸ਼ਹਿਰ ਦੇ ਮੁਕਾਬਲੇ ਲੰਡਨ ਨੂੰ ਭਾਰਤੀ ਤਕਨੀਕੀ ਕੰਪਨੀਆਂ ਵੱਲੋਂ ਸਭ ਤੋਂ ਜ਼ਿਆਦਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਪ੍ਰਾਪਤ ਹੋਇਆ ਹੈ। ਲੰਡਨ ਦੀਆਂ ਤਕਨੀਕੀ ਕੰਪਨੀਆਂ ਨੂੰ ਜੂਨ 2016 'ਚ ਹੋਏ ਬ੍ਰੈਗਜ਼ਿਟ ਵੋਟਿੰਗ ਤੋਂ ਬਾਅਦ ਹੁਣ ਤੱਕ 4 ਅਰਬ ਪੌਂਡ ਤੋਂ ਜ਼ਿਆਦਾ ਨਿਵੇਸ਼ ਪ੍ਰਾਪਤ ਹੋਇਆ ਹੈ। ਇਹ ਪੈਰਿਸ ਦੇ 1.14 ਅਰਬ ਪੌਂਡ, ਬਰਲਿਨ ਦੇ 81.4 ਕਰੋੜ ਪੌਂਡ ਅਤੇ ਸਟਾਕਹੋਮ ਦੇ 54.2 ਕਰੋੜ ਪੌਂਡ ਤੋਂ ਕਾਫ਼ੀ ਜ਼ਿਆਦਾ ਹੈ।


Related News