'ਭਾਬੀ ਜੀ' ਹੋਈ ਕਾਂਗਰਸ 'ਚ ਸ਼ਾਮਲ

Tuesday, Feb 05, 2019 - 05:04 PM (IST)

'ਭਾਬੀ ਜੀ' ਹੋਈ ਕਾਂਗਰਸ 'ਚ ਸ਼ਾਮਲ

ਨਵੀਂ ਦਿੱਲੀ/ਮੁੰਬਈ— ਲੋਕ ਸਭਾ 2019 ਦੀਆਂ ਚੋਣਾਂ ਦਿਲਚਸਪ ਹੋਣ ਵਾਲੀਆਂ ਹਨ। ਫਿਲਮ ਅਤੇ ਟੀ.ਵੀ. ਦੇ ਸਿਤਾਰੇ ਵੀ ਰਾਜਨੀਤੀ ਇਨਿੰਗ ਖੇਡਣ ਲਈ ਬਰਕਰਾਰ ਦਿਸ ਰਹੇ ਹਨ। ਇਸ ਦੌਰਾਨ ਟੀ.ਵੀ. ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ਿੰਦੇ ਰਾਹੁਲ ਗਾਂਧੀ ਦੀ ਲੀਡਰਸ਼ਿਪ 'ਤੇ ਭਰੋਸਾ ਜ਼ਾਹਰ ਕਰਦੇ ਹੋਏ ਕਾਂਗਰਸ 'ਚ ਸ਼ਾਮਲ ਹੋ ਗਈ ਹੈ। ਉਸ ਨੇ ਮੁੰਬਈ 'ਚ ਕਾਂਗਰਸ ਪਾਰਟੀ ਨੇਤਾ ਸੰਜੇ ਨਿਰੂਪਮ ਅਤੇ ਚਰਨ ਸਿੰਘ ਸਪਰਾ ਦੀ ਮੌਜੂਦਗੀ 'ਚ ਕਾਂਗਰਸ ਦੀ ਮੈਂਬਰਤਾ ਲੈ ਲਈ। ਸ਼ਿਲਪਾ, ਟੀ.ਵੀ. ਸ਼ੋਅ 'ਭਾਬੀ ਜੀ ਘਰ ਪਰ ਹੈਂ' ਤੋਂ ਮਸ਼ਹੂਰ ਹੋਈ ਸੀ। ਉਸ ਨੇ ਪਿਛਲੇ ਸਾਲ ਰਿਐਲਿਟੀ ਸ਼ੋਅ 'ਬਿਗ ਬੌਸ 11' ਦਾ ਖਿਤਾਬ ਵੀ ਜਿੱਤਿਆ ਸੀ।
PunjabKesari

ਸ਼ਿਲਪਾ ਸ਼ਿੰਦੇ ਦੇ ਪਾਰਟੀ 'ਚ ਆਉਣ ਤੋਂ ਬਾਅਦ ਕਾਂਗਰਸ ਵਰਕਰਾਂ 'ਚ ਕਾਫੀ ਉਤਸ਼ਾਹ ਹੈ। ਉਂਝ ਕਾਫੀ ਸਮੇਂ ਤੋਂ ਕਈ ਫਿਲਮੀ ਸਿਤਾਰਿਆਂ ਦੇ ਕਾਂਗਰਸ 'ਚ ਆਉਣ ਦੇ ਕਿਆਸ ਲਗਾਏ ਜਾ ਰਹੇ ਸਨ। ਕੁਝ ਦਿਨ ਪਹਿਲਾਂ ਕਰੀਨਾ ਕਪੂਰ ਖਾਨ ਦੇ ਵੀ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਹਾਲਾਂਕਿ ਕਰੀਨਾ ਨੇ ਇਨ੍ਹਾਂ ਖਬਰਾਂ ਨੂੰ ਅਫਵਾਹ ਦੱਸਿਆ ਸੀ। ਸ਼ਿਲਪਾ ਸ਼ਿੰਦੇ ਇੰਨੀਂ ਦਿਨੀਂ ਸੋਸ਼ਲ ਮਡੀਆ ਤੋਂ ਦੂਰ ਹੈ। ਇਸ ਦਾ ਕਾਰਨ ਟਰੋਲਿੰਗ ਹੈ। ਬੀਤੇ ਦਿਨੀਂ 'ਬਿਗ ਬੌਸ 12' ਜੇਤੂ ਦੀਪਿਕਾ ਕੱਕੜ ਦੇ ਵਿਨਰ ਬਣਨ 'ਤੇ ਸ਼ਿਲਪਾ ਕਾਫੀ ਨਾਰਾਜ਼ ਸੀ। ਉਸ ਨੇ ਦੀਪਿਕਾ ਦੇ ਖਿਲਾਫ ਕਈ ਟਵੀਟ ਵੀ ਕੀਤੇ। ਇਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ 'ਤੇ ਦੀਪਿਕਾ ਦੇ ਫੈਨਜ਼ ਨੇ ਜੰਮ ਕੇ ਟਰੋਲ ਕੀਤਾ। ਸੋਸ਼ਲ ਮੀਡੀਆ 'ਤੇ ਫੈਨਜ਼ ਦੀ ਨਾਰਾਜ਼ਗੀ ਤੋਂ ਪਰੇਸ਼ਾਨ ਹੋ ਕੇ ਸ਼ਿਲਪਾ ਸ਼ਿੰਦੇ ਨੇ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਹੈ।​​​​​​​


author

DIsha

Content Editor

Related News