ਲੋਕਸਭਾ ਸਪੀਕਰ ਓਮ ਬਿੜਲਾ ਦੇ ਪਿਤਾ ਸ਼੍ਰੀ ਕ੍ਰਿਸ਼ਣ ਬਿੜਲਾ ਦਾ ਦਿਹਾਂਤ

9/30/2020 12:04:46 AM

ਨਵੀਂ ਦਿੱਲੀ - ਲੋਕਸਭਾ ਸਪੀਕਰ ਓਮ ਬਿੜਲਾ ਦੇ ਪਿਤਾ ਸ਼੍ਰੀ ਕ੍ਰਿਸ਼ਣ ਬਿੜਲਾ ਦਾ ਮੰਗਲਵਾਰ ਰਾਤ ਦਿਹਾਂਤ ਹੋ ਗਿਆ ਹੈ। ਸ਼੍ਰੀ ਕ੍ਰਿਸ਼ਣ ਬਿੜਲਾ 92 ਸਾਲ ਦੇ ਸਨ। ਉਹ ਰਾਜਸਥਾਨ ਦੇ ਕੋਟਾ 'ਚ ਰਹਿੰਦੇ ਸਨ। ਉਹ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ, ਵੱਧਦੀ ਉਮਰ ਦੇ ਚੱਲਦੇ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਹੋ ਗਈਆਂ ਸਨ। ਮੰਗਲਵਾਰ ਰਾਤ ਨੂੰ ਉਨ੍ਹਾਂ ਨੇ ਆਖਰੀ ਸਾਹ ਲਈ।

ਜਾਣਕਾਰੀ ਮੁਤਾਬਕ ਸ਼੍ਰੀ ਕ੍ਰਿਸ਼ਣ ਬਿੜਲਾ ਦਾ ਅੰਤਿਮ ਸੰਸਕਾਰ ਬੁੱਧਵਾਰ ਸਵੇਰੇ 8 ਵਜੇ ਕਿਸ਼ੋਰਪੁਰਾ ਮੁਕਤੀ ਧਾਮ 'ਤੇ ਕੀਤਾ ਜਾਵੇਗਾ। ਓਮ ਬਿੜਲਾ ਦੇ ਪਿਤਾ ਸ਼੍ਰੀ ਕ੍ਰਿਸ਼ਣ ਬਿੜਲਾ ਸੇਲ ਟੈਕਸ ਵਿਭਾਗ ਤੋਂ ਰਿਟਾਇਰ ਅਧਿਕਾਰੀ ਸਨ।


Inder Prajapati

Content Editor Inder Prajapati