ਲੋਕ ਸਭਾ ''ਚ ''ਵਨ ਨੇਸ਼ਨ, ਵਨ ਇਲੈਕਸ਼ਨ'' ਬਿੱਲ ਸਵੀਕਾਰ, ਪੱਖ ''ਚ ਪਏ 269 ਵੋਟ

Tuesday, Dec 17, 2024 - 02:21 PM (IST)

ਨਵੀਂ ਦਿੱਲੀ- ਸਰਕਾਰ ਨੇ ਦੇਸ਼ 'ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਕਰਵਾਉਣ ਦੇ ਪ੍ਰਬੰਧ ਵਾਲੇ ਬਿੱਲ ਨੂੰ ਵਿਰੋਧੀ ਪਾਰਟੀਆਂ ਦੇ ਭਾਰੀ ਵਿਰੋਧ ਦਰਮਿਆਨ ਮੰਗਲਵਾਰ ਨੂੰ ਲੋਕ ਸਭਾ 'ਚ ਪੇਸ਼ ਕੀਤਾ। ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਦੇਸ਼ 'ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੋ ਸਮੇਂ ਕਰਾਉਣ ਦੇ ਪ੍ਰਬੰਧ ਵਾਲੇ 'ਸੰਵਿਧਾਨ (129ਵਾਂ ਸੋਧ) ਬਿੱਲ, 2024' ਅਤੇ ਉਸ ਨਾਲ ਜੁੜੇ 'ਸੰਘ ਰਾਜ ਖੇਤਰ ਕਾਨੂੰਨ (ਸੋਧ) ਬਿੱਲ, 2024' ਨੂੰ ਹੇਠਲੇ ਸਦਨ 'ਚ ਮੁੜ ਸਥਾਪਤ ਕਰਨ ਲਈ ਰੱਖਿਆ, ਜਿਨ੍ਹਾਂ ਦਾ ਵਿਰੋਧੀ ਪਾਰਟੀਆਂ ਨੇ ਵਿਰੋਧ ਕੀਤਾ। ਸਦਨ 'ਚ ਵੋਟ ਵੰਡ ਤੋਂ ਬਾਅਦ ਬਿੱਲ ਨੂੰ ਮੁੜ ਸਥਾਪਤ ਕਰ ਦਿੱਤਾ ਗਿਆ। ਬਿੱਲ ਨੂੰ ਪੇਸ਼ ਕੀਤੇ ਜਾਣ ਦੇ ਪੱਖ 'ਚ 269 ਵੋਟ, ਜਦੋਂ ਕਿ ਵਿਰੋਧ 'ਚ 198 ਵੋਟ ਪਏ। ਇਸ ਤੋਂ ਬਾਅਦ ਮੇਘਵਾਲ ਨੇ ਆਵਾਜ਼ ਵੋਟ ਤੋਂ ਮਿਲੀ ਸਦਨ ਦੀ ਸਹਿਮਤੀ ਤੋਂ ਬਾਅਦ 'ਸੰਘ ਰਾਜ ਖੇਤਰ ਕਾਨੂੰਨ (ਸੋਧ) ਬਿੱਲ, 2024' ਨੂੰ ਵੀ ਪੇਸ਼ ਕੀਤਾ। ਦੋਵੇਂ ਬਿੱਲਾਂ ਨੂੰ ਮੁੜ ਸਥਾਪਤ ਕਰਨ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ 3 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। 

ਇਹ ਵੀ ਪੜ੍ਹੋ : ਕਿਸਾਨਾਂ ਦੀ ਆਮਦਨ 'ਤੇ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ

ਨਵੇਂ ਸੰਸਦ ਭਵਨ 'ਚ ਪਹਿਲੀ ਵਾਰ ਕਿਸੇ ਬਿੱਲ 'ਤੇ ਵੋਟ ਵੰਡ ਹੋਈ ਅਤੇ ਇਹ ਪਹਿਲੀ ਵਾਰ ਸੀ ਕਿ ਇਲੈਕਟ੍ਰਾਨਿਕ ਵੋਟ ਵੰਡ ਹੋਈ। ਬਿੱਲ 'ਤੇ ਵਿਰੋਧੀ ਪਾਰਟੀਆਂ ਦੇ ਵਿਰੋਧ ਦਰਮਿਆਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਕੈਬਨਿਟ 'ਚ ਚਰਚਾ ਲਈ ਬਿੱਲ ਆਇਆ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਖ਼ਦਸ਼ਾ ਜਤਾਇਆ ਸੀ ਕਿ ਇਸ ਨੂੰ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਦੇ ਵਿਚਾਰ ਲਈ ਭੇਜਿਆ ਜਾਣਾ ਚਾਹੀਦਾ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਬਿੱਲ ਪੇਸ਼ ਕੀਤੇ ਜਾਣ ਦਾ ਵਿਰੋਧ ਕਰਦੇ ਹੋਏ ਦੋਸ਼ ਲਗਾਇਆ ਕਿ ਇਹ ਸੰਵਿਧਾਨ ਦੇ ਮੂਲ ਢਾਂਚੇ 'ਤੇ ਹਮਲਾ ਹੈ ਅਤੇ ਦੇਸ਼ ਨੂੰ 'ਤਾਨਾਸ਼ਾਹੀ' ਵੱਲ ਲਿਜਾਣ ਵਾਲਾ ਕਦਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਿੱਲ ਨੂੰ ਜੇਪੀਸੀ ਕੋਲ ਭੇਜਿਆ ਜਾਣਾ ਚਾਹੀਦਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News