ਲੋਕ ਸਭਾ ''ਚ ਬੋਲੇ PM...! ਅੱਤਵਾਦ ਨੂੰ ਕਰਾਰਾ ਜਵਾਬ ਹੀ ਸਾਡਾ ਰਾਸ਼ਟਰੀ ਸੰਕਲਪ
Tuesday, Jul 29, 2025 - 06:32 PM (IST)

ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਪਹੁੰਚ ਗਏ ਹਨ। ਸੰਸਦ ਵਿਚ ਆਉਂਦੇ ਸਾਰ ਉਹਨਾਂ ਨੇ ਆਪ੍ਰੇਸ਼ਨ ਸਿੰਦੂਰ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਇਸ ਸਦਨ ਵਿਚ ਭਾਰਤ ਦਾ ਪੱਖ ਰੱਖਣ ਲਈ ਖੜ੍ਹਾ ਹੋਇਆ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਕਿਹਾ ਸੀ ਕਿ ਸੰਸਦ ਦਾ ਇਹ ਇਜਲਾਸ ਭਾਰਤ ਦੇ ਗੌਰਵ ਦਾ ਇਜਲਾਸ ਹੈ। ਇਹ ਸੈਸ਼ਨ ਭਾਰਤ ਦੀ ਜਿੱਤ ਦੇ ਜਸ਼ਨ ਬਾਰੇ ਹੈ। ਮੈਂ ਉਨ੍ਹਾਂ ਲੋਕਾਂ ਨੂੰ ਸ਼ੀਸ਼ਾ ਦਿਖਾਉਣ ਲਈ ਵੀ ਖੜ੍ਹਾ ਹੋਇਆ ਹਾਂ, ਜੋ ਭਾਰਤ ਦਾ ਪੱਖ ਨਹੀਂ ਦੇਖ ਸਕਦੇ। ਮੈਂ ਦੇਸ਼ ਦੇ 140 ਕਰੋੜ ਲੋਕਾਂ ਦੀ ਆਵਾਜ਼ ਨਾਲ ਆਪਣੀ ਆਵਾਜ਼ ਜੋੜਨ ਲਈ ਖੜ੍ਹਾ ਹੋਇਆ ਹਾਂ।
PM ਮੋਦੀ ਨੇ ਕਿਹਾ ਕਿ ਇਹ ਵਿਜੈ ਉਤਸਵ ਅੱਤਵਾਦ ਨੂੰ ਮਿੱਟੀ ਵਿਚ ਮਿਲਾਉਣ ਦਾ ਹੈ। ਇਹ ਵਿਜੈ ਉਤਸਵ ਭਾਰਤ ਦੀ ਫੌਜ ਦੇ ਗੌਰਵ ਦਾ ਹੈ। ਦੇਸ਼ ਦੇ ਲੋਕਾਂ ਨੇ ਮੇਰੇ 'ਤੇ ਵਿਸ਼ਵਾਸ ਦਿਖਾਇਆ। ਦੁਸ਼ਮਣਾਂ ਦੀ ਸਾਜ਼ਿਸ਼ ਨੂੰ ਅਸੀਂ ਨਾਕਾਮ ਕਰ ਦਿੱਤਾ। ਪਹਿਲਗਾਮ ਵਿਚ ਬੇਕਸੂਰ ਲੋਕਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਗੋਲੀਆਂ ਮਾਰ ਕੇ ਮਾਰਿਆ ਗਿਆ। ਅੱਤਵਾਦ ਨੂੰ ਕਰਾਰਾ ਜਵਾਬ, ਸਾਡਾ ਰਾਸ਼ਟਰੀ ਸੰਕਲਪ ਹੈ।