ਤੈਅ ਸਮੇਂ ''ਤੇ ਬਣੇਗਾ ਨਵਾਂ ਸੰਸਦ ਭਵਨ : ਓਮ ਬਿਰਲਾ
Friday, Sep 25, 2020 - 06:31 PM (IST)
ਨਵੀਂ ਦਿੱਲੀ- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਸੰਸਦ ਦਾ ਨਵਾਂ ਭਵਨ ਬਣਾਇਆ ਜਾ ਰਿਹਾ ਹੈ ਅਤੇ ਇਸ ਦਾ ਕੰਮ ਤੈਅ ਸਮੇਂ 'ਤੇ ਪੂਰਾ ਹੋਣ ਦੀ ਉਮੀਦ ਹੈ। ਇਸ ਲਈ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਸੰਸਦ ਦਾ ਸੰਚਾਲਨ ਨਵੇਂ ਭਵਨ ਤੋਂ ਹੋਵੇਗਾ। ਬਿਰਲਾ ਨੇ ਸ਼ੁੱਕਰਵਾਰ ਨੂੰ ਇੱਥੇ ਸੰਸਦ ਭਵਨ 'ਚ ਆਯੋਜਿਤ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਨਵੇਂ ਸੰਸਦ ਭਵਨ ਦੇ ਨਿਰਮਾਣ 'ਤੇ 892 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ।
ਇਸ ਭਵਨ ਦੇ ਨਿਰਮਾਣ ਲਈ ਟੈਂਡਰ ਮੰਗਵਾਏ ਗਏ ਹਨ ਅਤੇ ਟੈਂਡਰ ਦੀ ਦਰ 891.9 ਕਰੋੜ ਰੁਪਏ ਰੱਖੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਸੰਸਦ ਭਵਨ ਦਾ ਨਿਰਮਾਣ 21 ਮਹੀਨੇ 'ਚ ਪੂਰਾ ਹੋਣ ਦਾ ਅਨੁਮਾਨ ਹੈ ਅਤੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਲੋਕਤੰਤਰ ਦੇ 75ਵੇਂ ਸਾਲ 'ਤੇ ਸੰਸਦ ਨਵੇਂ ਭਵਨ 'ਚ ਸੰਚਾਲਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪੁਰਾਣੇ ਸੰਸਦ ਭਵਨ ਦੀ ਨੀਂਹ 12 ਫਰਵਰੀ 1921 ਨੂੰ ਰੱਖੀ ਗਈ ਸੀ ਅਤੇ 1927 'ਚ ਇਸ ਭਵਨ ਦਾ ਨਿਰਮਾਣ ਕੰਮ ਪੂਰਾ ਹੋ ਗਿਆ ਸੀ। ਇਸ ਤਰ੍ਹਾਂ ਨਾਲ ਪੁਰਾਣੇ ਸੰਸਦ ਭਵਨ ਨੂੰ ਬਣੇ ਹੋਏ 100 ਸਾਲ ਪੂਰੇ ਹੋਣ ਜਾ ਰਹੇ ਹਨ ਅਤੇ ਨਵਾਂ ਸੰਸਦ ਭਵਨ ਬਣਾਉਣਾ ਹੁਣ ਜ਼ਰੂਰੀ ਹੋ ਗਿਆ ਹੈ।