ਲੋਕ ਸਭਾ ''ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 17 ਸੰਸਦ ਮੈਂਬਰ ''ਸੰਸਦ ਰਤਨ'' ਨਾਲ ਹੋਣਗੇ ਸਨਮਾਨਤ
Saturday, Jul 26, 2025 - 04:05 PM (IST)

ਨਵੀਂ ਦਿੱਲੀ- ਸੁਪ੍ਰੀਆ ਸੁਲੇ (ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਦਚੰਦਰ ਪਵਾਰ), ਰਵੀ ਕਿਸ਼ਨ (ਭਾਰਤੀ ਜਨਤਾ ਪਾਰਟੀ), ਨਿਸ਼ੀਕਾਂਤ ਦੂਬੇ (ਭਾਜਪਾ) ਅਤੇ ਅਰਵਿੰਦ ਸਾਵੰਤ (ਸ਼ਿਵ ਸੈਨਾ-ਊਧਵ ਬਾਲਾਸਾਹਿਬ ਠਾਕਰੇ) ਸਮੇਤ 17 ਮੈਂਬਰਾਂ ਨੂੰ ਲੋਕ ਸਭਾ 'ਚ ਉਨ੍ਹਾਂ ਦੇ ਮਿਸਾਲੀ ਪ੍ਰਦਰਸ਼ਨ ਲਈ 'ਸੰਸਦ ਰਤਨ' ਪੁਰਸਕਾਰ-2025 ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਸਨਮਾਨਾਂ 'ਚ ਚਾਰ ਵਿਸ਼ੇਸ਼ ਜਿਊਰੀ ਪੁਰਸਕਾਰ ਵੀ ਸ਼ਾਮਲ ਹਨ, ਜੋ ਲਗਾਤਾਰ ਤਿੰਨ ਵਾਰ ਸੰਸਦੀ ਲੋਕਤੰਤਰ 'ਚ ਉਨ੍ਹਾਂ ਦੇ ਨਿਰੰਤਰ ਯੋਗਦਾਨ ਨੂੰ ਮਾਨਤਾ ਦਿੰਦੇ ਹਨ। ਵਿਸ਼ੇਸ਼ ਪੁਰਸਕਾਰ ਭਰਤਰੁਹਰੀ ਮਹਤਾਬ (ਭਾਜਪਾ, ਓਡੀਸ਼ਾ), ਐਨ ਕੇ ਪ੍ਰੇਮਚੰਦਰਨ (ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ, ਕੇਰਲ), ਸੁਪ੍ਰੀਆ ਸੁਲੇ (ਐਨਸੀਪੀ-ਸਪਾ, ਮਹਾਰਾਸ਼ਟਰ), ਅਤੇ ਸ਼੍ਰੀਰੰਗ ਅੱਪਾ ਬਾਰਨੇ (ਸ਼ਿਵ ਸੈਨਾ, ਮਹਾਰਾਸ਼ਟਰ) ਨੂੰ ਦਿੱਤੇ ਜਾਣਗੇ।
ਇਨ੍ਹਾਂ ਸਾਰਿਆਂ ਨੇ 16ਵੀਂ ਲੋਕ ਸਭਾ ਤੋਂ ਬਾਅਦ ਸਭ ਤੋਂ ਵਧੀਆ ਪ੍ਰਦਰਸ਼ਨ ਬਰਕਰਾਰ ਰੱਖਿਆ ਹੈ। ਸਨਮਾਨਿਤ ਕੀਤੇ ਜਾਣ ਵਾਲੇ ਹੋਰ ਸੰਸਦ ਮੈਂਬਰਾਂ 'ਚ ਸਮਿਤਾ ਉਦੈ ਵਾਘ (ਭਾਜਪਾ), ਨਰੇਸ਼ ਮਹਾਸਕੇ (ਸ਼ਿਵ ਸੈਨਾ), ਵਰਸ਼ਾ ਗਾਇਕਵਾੜ (ਕਾਂਗਰਸ), ਮੇਧਾ ਕੁਲਕਰਨੀ (ਭਾਜਪਾ), ਪ੍ਰਵੀਨ ਪਟੇਲ (ਭਾਜਪਾ), ਵਿਦਯੁਤ ਬਰਨ ਮਹਤੋ (ਭਾਜਪਾ) ਅਤੇ ਦਿਲੀਪ ਸੈਕੀਆ (ਭਾਜਪਾ) ਸ਼ਾਮਲ ਹਨ। ਕਮੇਟੀ ਸ਼੍ਰੇਣੀ 'ਚ, ਭਰਤਰੁਹਰੀ ਮਹਿਤਾਬ ਦੀ ਅਗਵਾਈ ਵਾਲੀ ਵਿੱਤ ਬਾਰੇ ਸਥਾਈ ਕਮੇਟੀ ਅਤੇ ਡਾ. ਚਰਨਜੀਤ ਸਿੰਘ ਚੰਨੀ (ਕਾਂਗਰਸ) ਦੀ ਅਗਵਾਈ ਵਾਲੀ ਖੇਤੀਬਾੜੀ ਬਾਰੇ ਸਥਾਈ ਕਮੇਟੀ ਨੂੰ ਉਨ੍ਹਾਂ ਦੀਆਂ ਰਿਪੋਰਟਾਂ ਦੀ ਗੁਣਵੱਤਾ ਅਤੇ ਵਿਧਾਨਕ ਨਿਗਰਾਨੀ 'ਚ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8