ਨਹੀਂ ਲੜਾਂਗੀ ਲੋਕ ਸਭਾ ਚੋਣਾਂ : ਮਾਇਆਵਤੀ

03/20/2019 12:54:53 PM

ਲਖਨਊ— ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਤੋਂ ਬਾਅਦ ਸਿਆਸੀ ਹੱਲਚੱਲ ਤੇਜ਼ ਹੋ ਗਈ ਹੈ। ਇਸ ਦਰਮਿਆਨ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਵੱਡਾ ਐਲਾਨ ਕੀਤਾ ਹੈ। ਲਖਨਊ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਮਾਇਆਵਤੀ ਨੇ ਕਿਹਾ ਕਿ ਉਹ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਨਹੀਂ ਲੜੇਗੀ। ਮਾਇਆਵਤੀ ਨੇ ਭਾਜਪਾ 'ਤੇ ਇਸ ਦੌਰਾਨ ਨਿਸ਼ਾਨਾ ਵੀ ਸਾਧਿਆ।

ਮੇਰੇ ਜਿੱਤਣ ਨਾਲੋਂ ਗਠਜੋੜ ਦੀ ਸਫ਼ਲਤਾ ਵਧ ਜ਼ਰੂਰੀ
ਮੀਡੀਆ ਨਾਲ ਗੱਲ ਕਰਦੇ ਹੋਏ ਮਾਇਆਵਤੀ ਨੇ ਕਿਹਾ,''ਉਹ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜੇਗੀ।'' ਉਨ੍ਹਾਂ ਨੇ ਕਿਹਾ ਕਿ ਮੇਰੇ ਜਿੱਤਣ ਨਾਲੋਂ ਜ਼ਿਆਦਾ ਗਠਜੋੜ ਦੀ ਸਫ਼ਲਤਾ ਵਧ ਜ਼ਰੂਰੀ ਹੈ। ਮਾਇਆਵਤੀ ਨੇ ਕਿਹਾ,''ਜੇਕਰ ਚੋਣਾਂ ਤੋਂ ਬਾਅਦ ਕੋਈ ਸਥਿਤੀ ਬਣਦੀ ਹੈ ਤਾਂ ਉਹ ਕਿਸੇ ਵੀ ਸੀਟ ਨੂੰ ਖਾਲੀ ਕਰਵਾ ਕੇ ਚੋਣਾਂ ਲੜ ਸਕਦੀ ਹੈ ਅਤੇ ਜਿੱਤ ਵੀ ਸਕਦੀ ਹੈ।'' ਉਨ੍ਹਾਂ ਨੇ ਕਿਹਾ ਕਿ ਬਸਪਾ ਦੇ ਅੰਦੋਲਨ ਵਿਰੁੱਧ ਵਿਰੋਧੀ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ।  ਮੈਂ ਜਦੋਂ ਚਾਹਾਂ ਲੋਕ ਸਭਾ ਚੋਣਾਂ ਜਿੱਤ ਸਕਦੀ ਹਾਂ। ਸਾਡਾ ਗਠਜੋੜ ਬਿਹਤਰ ਸਥਿਤੀ 'ਚ ਹੈ। ਮੈਂ ਲੋਕ ਸਭਾ ਚੋਣਾਂ ਨਹੀਂ ਲੜਾਂਗੀ।'' 

ਤਿੰਨ ਪਾਰਟੀਆਂ ਦਾ ਗਠਜੋੜ
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ 'ਤੇ ਸਪਾ-ਬਸਪਾ ਅਤੇ ਆਰ.ਐੱਲ.ਡੀ. ਗਠਜੋੜ ਦੇ ਅਧੀਨ ਚੋਣਾਂ ਲੜ ਰਹੇ ਹਨ। ਬਸਪਾ 38, ਸਪਾ 37 ਅਤੇ ਆਰ.ਐੱਲ.ਡੀ. 3 ਸੀਟਾਂ 'ਤੇ ਮੈਦਾਨ 'ਚ ਉਤਰੇਗੀ।


DIsha

Content Editor

Related News